ਬਾਰ ਕੌਂਸਲ ਪੰਜਾਬ-ਹਰਿਆਣਾ ਦੇ ਮੈਂਬਰ ਚੁਣੇ ਗਏ ਐਡਵੋਕੇਟ ਰਜਤ ਗੌਤਮ ਦਾ ਸਨਮਾਨ
ਬਾਰ ਕੌਂਸਲ ਪੰਜਾਬ-ਹਰਿਆਣਾ ਦੇ ਮੈਂਬਰ ਚੁਣੇ ਗਏ ਐਡਵੋਕੇਟ ਰਜਤ ਗੌਤਮ ਦਾ ਸਨਮਾਨ
Publish Date: Tue, 28 Apr 2026 08:27 PM (IST)
Updated Date: Wed, 29 Apr 2026 04:17 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਬਾਰ ਕੌਂਸਲ ਦੇ ਚੋਣਾਂ ’ਚ ਹਰਿਆਣਾ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਐਡਵੋਕੇਟ ਰਜਤ ਗੌਤਮ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਜਿੱਤ ’ਤੇ ਨੇੜਲੇ ਸਾਥੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਜਲੰਧਰ ਤੋਂ ਐਡਵੋਕੇਟ ਅਜੈ ਕੁਮਾਰ ਲੱਕੀ, ਐਡਵੋਕੇਟ ਖੁਸ਼ਾਲ ਕੁਮਾਰ, ਐਡਵੋਕੇਟ ਸੰਜੇ ਚੌਧਰੀ, ਐਡਵੋਕੇਟ ਜਤਿੰਦਰ ਸ਼ਰਮਾ ਸਮੇਤ ਹੋਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਲੱਕੀ ਨੇ ਕਿਹਾ ਕਿ ਰਜਤ ਗੌਤਮ ਦੀ ਜਿੱਤ ਨਾਲ ਵਕੀਲਾਂ ’ਚ ਨਵੀਂ ਉਮੀਦ ਜਾਗੀ ਹੈ। ਜਿੱਤ ਤੋਂ ਬਾਅਦ ਐਡਵੋਕੇਟ ਰਜਤ ਗੌਤਮ ਨੇ ਕਿਹਾ ਕਿ ਉਹ ਬਾਰ ਕੌਂਸਲ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲਾਂ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। ਵਕੀਲਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਵਕੀਲਾਂ ਲਈ ਕਲਿਆਣਕਾਰੀ ਯੋਜਨਾਵਾਂ, ਚੈਂਬਰ ਦੀ ਸਹੂਲਤ ਤੇ ਸੁਰੱਖਿਆ ਨਾਲ ਸੰਬੰਧਿਤ ਮਸਲਿਆਂ ’ਤੇ ਖਾਸ ਧਿਆਨ ਦਿੱਤਾ ਜਾਵੇਗਾ। ਰਜਤ ਗੌਤਮ ਨੇ ਸਾਰੇ ਵਕੀਲ ਸਾਥੀਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਸਾਰੇ ਦੇ ਹੱਕ ਲਈ ਆਵਾਜ਼ ਉਠਾਉਂਦੇ ਰਹਿਣਗੇ।