ਐਡਵੋਕੇਟ ਜੈਨ ਮੁੜ ਬਣੇ ਬਾਰ ਦੇ ਪ੍ਰਧਾਨ
ਐਡਵੋਕੇਟ ਅਦਿੱਤਿਆ ਜੈਨ ਨੇ ਮੁੜ ਬਾਰ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
Publish Date: Tue, 05 May 2026 07:58 PM (IST)
Updated Date: Tue, 05 May 2026 07:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਡਵੋਕੇਟ ਅਦਿੱਤਿਆ ਜੈਨ ਨੇ ਮੁੜ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਐਡਵੋਕੇਟ ਰਾਮ ਛਾਬੜਾ ਕਾਰਜਕਾਰੀ ਪ੍ਰਧਾਨ ਵਜੋਂ ਇਹ ਅਹੁਦਾ ਸੰਭਾਲ ਰਹੇ ਸਨ। ਜ਼ਿਕਰਯੋਗ ਹੈ ਕਿ ਅਦਿੱਤਿਆ ਜੈਨ ਨੇ ਬਾਰ ਕੌਂਸਲ ਦੀਆਂ ਚੋਣਾਂ ਲੜਨ ਕਰਕੇ ਇਸ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਕਿਉਂਕਿ ਬਾਰ ਕੌਂਸਲ ਦੀਆਂ ਚੋਣਾਂ ਲੜਨ ਲਈ ਇੱਕ ਅਹੁਦੇ ਤੋਂ ਅਸਤੀਫ਼ਾ ਦੇਣਾ ਜ਼ਰੂਰੀ ਹੁੰਦਾ ਸੀ ਤਾਂ ਹੀ ਦੂਜੀ ਚੋਣ ਲੜੀ ਜਾ ਸਕਦੀ ਸੀ ਬਾਅਦ ’ਚ ਇਹ ਕੰਡੀਸ਼ਨ ਬਦਲ ਦਿੱਤੀ ਗਈ ਸੀ। ਅੱਜ ਐਡਵੋਕੇਟ ਅਦਿੱਤਿਆ ਜੈਨ ਨੇ ਮੁੜ ਤੋਂ ਇਹ ਅਹੁਦਾ ਸੰਭਾਲ ਲਿਆ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਬਲਵਿੰਦਰ ਸਿੰਘ ਲੱਕੀ, ਸੰਜੀਵ ਬਾਂਸਲ, ਨਿਖਿਲ ਸ਼ਰਮਾ, ਰਤਨ ਦੂਆ, ਪਿ੍ਰਤਪਾਲ ਸਿੰਘ,ਪੁਰਸ਼ੋਤਮ ਕਪੂਰ, ਅਜੇ ਕੋਸ਼ਿਕ, ਅਮਰਿੰਦਰ ਸਿੰਘ ਥਿੰਦ, ਅਮਰਿੰਦਰ ਸ਼ਰਮਾ, ਗੁਰਮੇਲ ਸਿੰਘ ਲਿੱਧੜ, ਰਾਜੀਵ ਕੋਹਲੀ, ਤੇਜਿੰਦਰ ਸਿੰਘ ਧਾਲੀਵਾਲ ਆਦਿ ਮੌਜੂਦ ਸਨ।