ਬਾਹਲੇ ਸੂਬਿਆਂ ਤੋਂ ਆਏ ਲੋਕਾਂ ਦੇ ਸ਼ਨਾਖਤੀ ਸਬੂਤ ਜਮ੍ਹਾਂ ਹੋਣ : ਢੇਸੀ
ਪ੍ਰਸ਼ਾਸਨ ਦੂਸਰੀਆਂ ਸਟੇਟਾਂ ਤੋਂ ਆਏ ਲੋਕਾਂ ਦੇ ਆਈਡੀ ਪਰੂਫ ਜਮਾ ਕਰਵਾਏ ਢੇਸੀ
Publish Date: Tue, 16 Sep 2025 06:28 PM (IST)
Updated Date: Tue, 16 Sep 2025 06:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਬੀਕੇਯੂ ਦੁਆਬਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਸਰਪੰਚ ਪਿੰਡ ਬੱਛੋਵਾਲ ਸੁਰਿੰਦਰਪਾਲ ਸਿੰਘ ਢੇਸੀ ਨੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਿਹੜੇ ਲੋਕ ਦੂਜੇ ਸਟੇਟਾਂ ਤੋਂ ਆ ਕੇ ਪੰਜਾਬ ’ਚ ਰਹਿੰਦੇ ਹਨ। ਉਨ੍ਹਾਂ ਦੇ ਆਧਾਰ ਕਾਰਡ ਆਈਡੀ ਪਰੂਫ ਜਮ੍ਹਾਂ ਕਰਵਾਏ ਜਾਣ, ਜਿਨ੍ਹਾਂ ਨੇ ਪ੍ਰਵਾਸੀ ਲੋਕਾਂ ਨੂੰ ਕਿਰਾਏ ’ਤੇ ਕਮਰੇ, ਮੋਟਰਾਂ ’ਤੇ ਕਮਰੇ ਰਿਹਾਇਸ ਲਈ ਤੇ ਨਿੱਜੀ ਫੈਕਟਰੀਆਂ ਨੇ ਨੌਕਰੀ ’ਤੇ ਰੱਖੇ ਹੋਏ ਹਨ, ਉਨ੍ਹਾਂ ਦੇ ਮਾਲਕਾ ਕੋਲੋਂ ਪਰੂਫ ਲਏ ਜਾਣ ਤਾਂ ਜੋ ਪੰਜਾਬ ’ਚ ਜਿਹੜੀਆਂ ਅਣਸੁਖਾਵੀਆਂ ਘਟਨਾ ਵਾਪਰੀਆਂ ਹਨ, ਇਹ ਨਾ ਵਾਪਰ ਸਕਣ।