ਆਦਮਪੁਰ-ਦਿੱਲੀ ਫਲਾਈਟ 35 ਮਿੰਟ ਲੇਟ
ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ, ਨਵੀਂ ਦਿੱਲੀ ਵਿਚ ਕੰਜੈਸ਼ਨ ਦੀ ਸਥਿਤੀ ਦੇ ਚਲਦਿਆਂ ਸਪਾਈਸਜੈੱਟ ਦੀ ਆਦਮਪੁਰ ਦਿੱਲੀ ਫਲਾਈਟ ਸ਼ਨਿਚਰਵਾਰ ਨੂੰ ਆਪਣੇ ਨਿਰਧਾਰਿਤ ਸਮੇਂ ਤੋਂ 35 ਮਿੰਟ ਦੇਰੀ ਨਾਲ ਉਡਾਣ ਭਰ ਸਕੀ। ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਣ ਦਾ ਸਮਾਂ ਬਾਅਦ ਦੁਪਹਿਰ 11:40 ਨਿਰਧਾਰਿਤ ਹੈ, ਪਰ ਫਲਾਈਟ ਨੇ 12:15 ਵਜੇ ਟੇਕ ਆਫ ਕੀਤਾ। ਇਸ ਤੋਂ ਪਹਿਲਾਂ ਦਿੱਲੀ ਤੋਂ ਵੀ ਆਦਮਪੁਰ ਲਈ ਵੀ ਫਲਾਈਟ ਦਾ ਸੰਚਾਲਨ ਲਗਪਗ ਇਕ ਘੰਟੇ ਦੀ ਦੇਰੀ ਨਾਲ ਹੋਇਆ। ਨਵੀਂ ਦਿੱਲੀ ਤੋਂ ਆਦਮਪੁਰ ਲਈ ਫਲਾਈਟ ਦਾ ਸਮਾਂ ਸਵੇਰੇ 10:05 ਵਜੇ ਨਿਰਧਾਰਿਤ ਹੈ, ਪਰ ਫਲਾਈਟ ਨੇ ਦਿੱਲੀ ਤੋਂ ਆਦਮਪੁਰ ਲਈ 11:07 ਵਜੇ ਉਡਾਣ ਭਰੀ।
Publish Date: Sat, 15 Feb 2020 06:35 PM (IST)
Updated Date: Sat, 15 Feb 2020 06:35 PM (IST)
ਜੇਐੱਨਐੱਨ, ਜਲੰਧਰ : ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ, ਨਵੀਂ ਦਿੱਲੀ ਵਿਚ ਕੰਜੈਸ਼ਨ ਦੀ ਸਥਿਤੀ ਦੇ ਚਲਦਿਆਂ ਸਪਾਈਸਜੈੱਟ ਦੀ ਆਦਮਪੁਰ ਦਿੱਲੀ ਫਲਾਈਟ ਸ਼ਨਿਚਰਵਾਰ ਨੂੰ ਆਪਣੇ ਨਿਰਧਾਰਿਤ ਸਮੇਂ ਤੋਂ 35 ਮਿੰਟ ਦੇਰੀ ਨਾਲ ਉਡਾਣ ਭਰ ਸਕੀ। ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਣ ਦਾ ਸਮਾਂ ਬਾਅਦ ਦੁਪਹਿਰ 11:40 ਨਿਰਧਾਰਿਤ ਹੈ, ਪਰ ਫਲਾਈਟ ਨੇ 12:15 ਵਜੇ ਟੇਕ ਆਫ ਕੀਤਾ। ਇਸ ਤੋਂ ਪਹਿਲਾਂ ਦਿੱਲੀ ਤੋਂ ਵੀ ਆਦਮਪੁਰ ਲਈ ਵੀ ਫਲਾਈਟ ਦਾ ਸੰਚਾਲਨ ਲਗਪਗ ਇਕ ਘੰਟੇ ਦੀ ਦੇਰੀ ਨਾਲ ਹੋਇਆ। ਨਵੀਂ ਦਿੱਲੀ ਤੋਂ ਆਦਮਪੁਰ ਲਈ ਫਲਾਈਟ ਦਾ ਸਮਾਂ ਸਵੇਰੇ 10:05 ਵਜੇ ਨਿਰਧਾਰਿਤ ਹੈ, ਪਰ ਫਲਾਈਟ ਨੇ ਦਿੱਲੀ ਤੋਂ ਆਦਮਪੁਰ ਲਈ 11:07 ਵਜੇ ਉਡਾਣ ਭਰੀ।