ਆਦਮਪੁਰ-ਦਿੱਲੀ ਫਲਾਈਟ ਡੇਢ ਘੰਟਾ ਲੇਟ
ਖਿੜੀ ਧੁੱਪ ਦੇ ਬਾਵਜੂਦ ਸ਼ੁੱਕਰਵਾਰ ਨੂੰ ਆਦਮਪੁਰ ਦਿੱਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਲਗਪਗ ਡੇਢ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਣ ਦਾ ਸਮਾਂ ਬਾਅਦ ਦੁਪਹਿਰ 1.05 ਵਜੇ ਨਿਰਧਾਰਤ ਹੈ ਪਰ ਫਲਾਈਟ 2.35 ਵਜੇ ਟੇਕ ਆਫ ਕਰ ਸਕੀ। ਇਸ ਤੋਂ ਪਹਿਲਾਂ ਦਿੱਲੀ ਤੋਂ ਵੀ ਆਦਮਪੁਰ ਲਈ ਫਲਾਈਟ ਦਾ ਸੰਚਾਲਨ ਲਗਪਗ ਇਕ ਘੰਟਾ 20 ਮਿੰਟ ਦੇਰੀ ਨਾਲ ਹੋਇਆ। ਨਵੀਂ ਦਿੱਲੀ ਤੋਂ ਆਦਮਪੁਰ ਲਈ ਫਲਾਈਟ ਦਾ ਸਮਾਂ ਸਵੇਰੇ 11.30 ਵਜੇ ਨਿਰਧਾਰਤ ਹੈ ਪਰ ਫਲਾਈਟ ਨੇ ਦਿੱਲੀ ਤੋਂ ਆਦਮਪੁਰ ਲਈ 12.50 ਵਜੇ ਉਡਾਣ ਭਰੀ। ਮੰਗਲਵਾਰ ਨੂੰ ਫਲਾਈਟ ਵਿਚ ਹੋਈ ਦੇਰੀ ਦੀ ਕੁਝ ਵਜ੍ਹਾ ਏਅਰਫੋਰਸ ਦੀ ਫਲਾਇੰਗ ਦਾ ਜਾਰੀ ਰਹਿਣਾ ਵੀ ਬਣਿਆ। ਇਸ ਦੌਰਾਨ ਲੈਂਡਿੰਗ ਤੋਂ ਪਹਿਲਾਂ ਵੀ ਕੁਝ ਦੇਰ ਫਲਾਈਟ ਨੂੰ ਹਵਾ ਵਿਚ ਹੀ ਹੋਲਡ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਦਿੱਲੀ ਲਈ ਟੇਕ ਆਫ ਕਰਨ ਲਈ ਵੀ ਜਹਾਜ਼ ਉਡੀਕ ਕਰਦਾ ਰਿਹਾ।
Publish Date: Tue, 14 Jan 2020 06:34 PM (IST)
Updated Date: Tue, 14 Jan 2020 06:34 PM (IST)
ਜੇਐੱਨਐÎਨ, ਜਲੰਧਰ : ਖਿੜੀ ਧੁੱਪ ਦੇ ਬਾਵਜੂਦ ਸ਼ੁੱਕਰਵਾਰ ਨੂੰ ਆਦਮਪੁਰ ਦਿੱਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਲਗਪਗ ਡੇਢ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਣ ਦਾ ਸਮਾਂ ਬਾਅਦ ਦੁਪਹਿਰ 1.05 ਵਜੇ ਨਿਰਧਾਰਤ ਹੈ ਪਰ ਫਲਾਈਟ 2.35 ਵਜੇ ਟੇਕ ਆਫ ਕਰ ਸਕੀ। ਇਸ ਤੋਂ ਪਹਿਲਾਂ ਦਿੱਲੀ ਤੋਂ ਵੀ ਆਦਮਪੁਰ ਲਈ ਫਲਾਈਟ ਦਾ ਸੰਚਾਲਨ ਲਗਪਗ ਇਕ ਘੰਟਾ 20 ਮਿੰਟ ਦੇਰੀ ਨਾਲ ਹੋਇਆ। ਨਵੀਂ ਦਿੱਲੀ ਤੋਂ ਆਦਮਪੁਰ ਲਈ ਫਲਾਈਟ ਦਾ ਸਮਾਂ ਸਵੇਰੇ 11.30 ਵਜੇ ਨਿਰਧਾਰਤ ਹੈ ਪਰ ਫਲਾਈਟ ਨੇ ਦਿੱਲੀ ਤੋਂ ਆਦਮਪੁਰ ਲਈ 12.50 ਵਜੇ ਉਡਾਣ ਭਰੀ। ਮੰਗਲਵਾਰ ਨੂੰ ਫਲਾਈਟ ਵਿਚ ਹੋਈ ਦੇਰੀ ਦੀ ਕੁਝ ਵਜ੍ਹਾ ਏਅਰਫੋਰਸ ਦੀ ਫਲਾਇੰਗ ਦਾ ਜਾਰੀ ਰਹਿਣਾ ਵੀ ਬਣਿਆ। ਇਸ ਦੌਰਾਨ ਲੈਂਡਿੰਗ ਤੋਂ ਪਹਿਲਾਂ ਵੀ ਕੁਝ ਦੇਰ ਫਲਾਈਟ ਨੂੰ ਹਵਾ ਵਿਚ ਹੀ ਹੋਲਡ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਦਿੱਲੀ ਲਈ ਟੇਕ ਆਫ ਕਰਨ ਲਈ ਵੀ ਜਹਾਜ਼ ਉਡੀਕ ਕਰਦਾ ਰਿਹਾ।