ਖੋਹਬਾਜ਼ੀ ਦੇ ਮਾਮਲੇ ’ਚ ਬਰੀ
ਖੋਹਬਾਜ਼ੀ ਦੇ ਮਾਮਲੇ ’ਚ ਬਰੀ
Publish Date: Fri, 08 May 2026 06:51 PM (IST)
Updated Date: Fri, 08 May 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਜਲੰਧਰ : ਜ਼ਿਲ੍ਹਾ ਤੇ ਸੈਸ਼ਨ ਜੱਜ ਪਿ੍ਰਆ ਸੂਦ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਲਬੀਰ ਸਿੰਘ ਉਰਫ਼ ਬੱਬਾ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਉਕਤ ਖ਼ਿਲਾਫ਼ 30 ਦਸੰਬਰ 2020 ਨੂੰ ਥਾਣਾ 4 ਵਿਖੇ ਸੰਜੀਵ ਚੋਪੜਾ ਵਾਸੀ ਸ਼ਕਤੀ ਨਗਰ, ਜਲੰਧਰ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ ਦਾ ਪਰਸ ਜਿਸ ’ਚ 15 ਹਜ਼ਾਰ ਰੁਪਏ ਤੇ ਦੋ ਮੋਬਾਈਲ ਸੀ ਖੋਹਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।