ਕੰਮ ਦੇਖ ਕੇ ਲੋਕਾਂ ’ਚ ਵਧਿਆ ‘ਆਪ’ ਪ੍ਰਤੀ ਭਰੋਸਾ : ਡਾ. ਸ਼ਾਹਪੁਰੀ
ਨਗਰ ਕੌਂਸਲ ਚੋਣਾਂ ਵਿੱਚ ਆਪ ਦੀ ਜਿੱਤ ਇਤਿਹਾਸਿਕ ਹੋਵੇਗੀ : ਡਾ. ਅਸ਼ਨੀ ਸ਼ਾਹਪੁਰੀ
Publish Date: Fri, 15 May 2026 06:49 PM (IST)
Updated Date: Fri, 15 May 2026 06:51 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਆਮ ਆਦਮੀ ਪਾਰਟੀ ਦੇ ਬਲਾਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਫਿਲੌਰ ਅਤੇ ਸਰਪੰਚ ਡਾ. ਅਸ਼ਨੀ ਕੁਮਾਰ ਸ਼ਾਹਪੁਰੀ ਨੇ ਦਾਅਵਾ ਕੀਤਾ ਹੈ ਕਿ ਫਿਲੌਰ ਹਲਕੇ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਡਾ. ਸ਼ਾਹਪੁਰੀ ਨੇ ਕਿਹਾ ਕਿ ਇਸ ਸੰਭਾਵਿਤ ਜਿੱਤ ਦਾ ਸਿਹਰਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ ਹੇਠ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ, ਖੇਡ ਸਟੇਡੀਅਮਾਂ ਦੀ ਉਸਾਰੀ, ਸਕੂਲਾਂ ਦੇ ਨਵੀਨੀਕਰਨ, ਪਿੰਡਾਂ ਅਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਉੱਚ ਪੱਧਰੀ ਸੜਕਾਂ ਦੇ ਨਿਰਮਾਣ ਸਮੇਤ ਗਲੀਆਂ, ਨਾਲੀਆਂ ਅਤੇ ਇੰਟਰਲਾਕ ਟਾਇਲਾਂ ਦੇ ਕੰਮਾਂ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਕਾਰਨ ਹਲਕੇ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਅਤੇ ਮਾਣ ਵਧਿਆ ਹੈ। ਇਸੇ ਕਰਕੇ ਫਿਲੌਰ ਹਲਕੇ ਦੇ ਲੋਕ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਸਮਰਥਨ ਦੇ ਰਹੇ ਹਨ।