ਨਗਰ ਕੌਂਸਲ ਹਰਿਆਣਾ 'ਤੇ 'ਆਪ' ਦਾ ਕਬਜ਼ਾ; 11 'ਚੋਂ 7 ਵਾਰਡਾਂ 'ਚ ਸ਼ਾਨਦਾਰ ਜਿੱਤ ਦਰਜ, ਕਾਂਗਰਸ ਨੂੰ 3 ਤੇ ਭਾਜਪਾ ਨੂੰ ਮਿਲੀ ਸਿਰਫ਼ 1 ਸੀਟ
ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀਆਂ ਮਿਤੀ 26 ਮਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਕੱਲ ਰਸਮੀ ਐਲਾਨ ਕਰ ਦਿੱਤਾ ਗਿਆ। ਕੱਲ ਸਵੇਰੇ ਨਗਰ ਕੌਂਸਲ ਹਰਿਆਣਾ ਦੇ ਵੱਖ ਵੱਖ ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜੀ ਜੀ ਜੀ ਡੀ ਐੱਸ ਡੀ ਕਾਲਜ ਹਰਿਆਣਾ ਵਿਖੇ ਸ਼ੁਰੂ ਹੋਈ। ਇਸ ਸਬੰਧੀ ਇਨ੍ਹਾਂ ਚੋਣਾਂ ਦੇ ਆਰ ਓ ਰੁਪਿੰਦਰ ਸਿੰਘ ਪਾਬਲਾ ਅਤੇ ਏਆਰਓ ਰਾਜ ਕੁਮਾਰ ਨਾਇਬ ਤਹਿਸੀਲਦਾਰ ਭੁੰਗਾ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਸ਼ਾ ਕੁਮਾਰੀ ਨੇ 436 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਸੰਜੇ ਕਪਿਲਾ ਨੇ 231 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀ
Publish Date: Fri, 29 May 2026 02:52 PM (IST)
Updated Date: Fri, 29 May 2026 02:54 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀਆਂ ਮਿਤੀ 26 ਮਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਕੱਲ ਰਸਮੀ ਐਲਾਨ ਕਰ ਦਿੱਤਾ ਗਿਆ। ਕੱਲ ਸਵੇਰੇ ਨਗਰ ਕੌਂਸਲ ਹਰਿਆਣਾ ਦੇ ਵੱਖ ਵੱਖ ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜੀ ਜੀ ਜੀ ਡੀ ਐੱਸ ਡੀ ਕਾਲਜ ਹਰਿਆਣਾ ਵਿਖੇ ਸ਼ੁਰੂ ਹੋਈ। ਇਸ ਸਬੰਧੀ ਇਨ੍ਹਾਂ ਚੋਣਾਂ ਦੇ ਆਰ ਓ ਰੁਪਿੰਦਰ ਸਿੰਘ ਪਾਬਲਾ ਅਤੇ ਏਆਰਓ ਰਾਜ ਕੁਮਾਰ ਨਾਇਬ ਤਹਿਸੀਲਦਾਰ ਭੁੰਗਾ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਸ਼ਾ ਕੁਮਾਰੀ ਨੇ 436 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਸੰਜੇ ਕਪਿਲਾ ਨੇ 231 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਭਾਵਰਾ ਨੇ 189 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਵਾਰਡ ਨੰਬਰ 4 ਤੋਂ ਭਾਜਪਾ ਦੇ ਉਮੀਦਵਾਰ ਰਾਜੀਵ ਕਪਿਲਾ ਨੇ 168 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਿਨਾਕਸ਼ੀ ਕਪਿਲਾ ਨੇ 239 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਰਮਨ ਕੁਮਾਰ ਨੇ 92 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਪੂਜਾ ਕਪਿਲਾ ਨੇ 128 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਇਕਬਾਲ ਸਿੰਘ ਨੇ 263 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 9 ਤੋਂ ਕਾਂਗਰਸ ਦੀ ਉਮੀਦਵਾਰ ਗੁਰਦੇਵ ਕੌਰ ਨੇ 255 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ, ਵਾਰਡ ਨੰਬਰ 10 ਤੋਂ ਆਪ ਦੇ ਪਵਨ ਕੁਮਾਰ ਨੇ 263 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ,ਅਤੇ ਵਾਰਡ ਨੰਬਰ 11 ਤੋਂ ਆਪ ਦੇ ਰਾਮਜੀਤ ਨੇ 234 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ।
ਨਗਰ ਕੌਂਸਲ ਦੀਆਂ 11 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 7 ਸੀਟਾਂ ਹਾਸਲ ਹੋਣ ਨਾਲ ਨਗਰ ਕੌਂਸਲ ਵਾਸਤੇ ਸਪਸ਼ਟ ਬਹੁਮਤ ਹਾਸਲ ਹੋ ਗਿਆ ਹੈ। ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਆਪਣੇ ਵਾਰਡ ਵਸਨੀਕਾਂ ਦੀ ਜਿੱਤ ਦੱਸਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਅਧੂਰੇ ਕੰਮਾਂ ਨੂੰ ਪੂਰੇ ਕਰਾਉਣ ਦੀ ਬਚਨ ਵੱਧਤਾ ਦੋਹਰਾਈ। ਵੱਖ ਵੱਖ ਵਾਰਡਾ ਦੇ ਜੇਤੂ ਉਮਦੀਵਾਰਾ ਵੱਲੋ ਆਪਣਟ ਆਪਣੇ ਵਾਰਡਾ ਵਿੱਚ ਆਪਣੇ ਸਮਰਥਕਾ ਸਣੇ ਜਿਤ ਦਾ ਜਸ਼ਨ ਮਨਾਉਦੇ ਹੋਏ ਵੋਟਰਾ ਦਾ ਧੰਨਵਾਦ ਕੀਤਾ ।