-ਨੂਰਮਹਿਲ ਨਗਰ ਕੌਂਸਲ ’ਚ

-ਨੂਰਮਹਿਲ ਨਗਰ ਕੌਂਸਲ ’ਚ ‘ਆਪ’ ਨੂੰ ਚਾਰ, ਭਾਜਪਾ ਨੂੰ ਅੱਠ ਤੇ ਇਕ ਭਾਜਪਾ ਦੇ ਜਿੱਤਣ 'ਤੇ, ਤੋੜਫੋੜ ਨਾਲ ਹੀ ਬਣਣਗੇ ਪ੍ਰਧਾਨ
- ਭਾਜਪਾ ਨੇ ਤਿੰਨ ਤੇ ਬਸਪਾ ਤੇ ਅਕਾਲੀ ਦਲ ਨੇ ਰਲ ਕੇ ਦੋ-ਦੋ ਵਾਰਡ ਜਿੱਤੇ
-ਨਗਰ ਪੰਚਾਇਤਾਂ 'ਚ ਮਹਿਤਪੁਰ 'ਚ ਕਾਂਗਰਸ ਤੇ ਲੋਹੀਆਂ ਖਾਸ ’ਚ ‘ਆਪ’ ਦੀ ਜਿੱਤ
ਜਾਸ, ਜਲੰਧਰ
ਜ਼ਿਲ੍ਹਾ ਦੀਆਂ ਚਾਰ ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਦੇ ਚੋਣਾਂ ਦੇ ਨਤੀਜਿਆਂ ’ਚ ‘ਆਪ’ ਨੇ ਬਾਜ਼ੀ ਮਾਰੀ ਹੈ। ਕੁੱਲ 99 ਵਾਰਡਾਂ ਦੀਆਂ ਚੋਣਾਂ 'ਚ ‘ਆਪ’ ਨੇ 49 ’ਚ ਜਿੱਤ ਹਾਸਲ ਕੀਤੀ, ਜਦਕਿ 21 ਵਾਰਡਾਂ 'ਚ ਜਿੱਤ ਕੇ ਕਾਂਗਰਸ ਤੀਜੇ ਸਥਾਨ 'ਤੇ ਰਹੀ। ਕਾਰਨ, ਕਾਂਗਰਸ ਦੇ ਮੁਕਾਬਲੇ 22 ਵਾਰਡਾਂ 'ਚ ਜਿੱਤ ਦਰਜ ਕਰ ਕੇ ਆਜ਼ਾਦ ਉਮੀਦਵਾਰ ਦੂਜੇ ਸਥਾਨ 'ਤੇ ਰਹੇ। ਭਾਜਪਾ ਨੇ ਤਿੰਨ ਵਾਰਡ ਜਿੱਤ ਕੇ ਮੌਜੂਦਗੀ ਦਰਜ ਕਰਨ 'ਚ ਕਾਮਯਾਬੀ ਹਾਸਲ ਕੀਤੀ, ਜਦਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋ-ਦੋ ਵਾਰਡ ਜਿੱਤ ਕੇ ਸਿਆਸੀ ਚਰਚਾ ਦਾ ਵਿਸ਼ਾ ਬਣਨ 'ਚ ਕਾਮਯਾਬੀ ਹਾਸਲ ਕੀਤੀ।
ਜੇ ਸਿਰਫ ਨਗਰ ਕੌਂਸਲ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਚਾਰ ਨਗਰ ਕੌਂਸਲਾਂ ’ਚ ਸਪੱਸ਼ਟ ਬਹੁਮਤ ਨਾ ਮਿਲਣ ਦੇ ਬਾਵਜੂਦ ‘ਆਪ’ ਸਭ ਤੋਂ ਅੱਗੇ ਰਹੀ। ਕਰਤਾਰਪੁਰ, ਫਿਲੌਰ, ਨਕੋਦਰ ਤੇ ਆਦਮਪੁਰ ਕੌਂਸਲਾਂ ਦਾ ਤਾਜ ਆਮ ਆਦਮੀ ਪਾਰਟੀ ਦੇ ਨਾਂ ਰਿਹਾ, ਜਦਕਿ ਨੂਰਮਹਿਲ ਨਗਰ ਕੌਂਸਲ 'ਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ‘ਆਪ’ ਦੇ ਚਾਰ ਉਮੀਦਵਾਰ ਜਿੱਤੇ ਹਨ, ਜਦਕਿ ਨੰਬਰ ਗੇਮ 'ਚ 8 ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਣ ਦੇ ਬਾਵਜੂਦ ਸਾਰੇ ਇਕੱਠੇ ਨਹੀਂ ਹੋਣ ਕਾਰਨ ਭੰਨ-ਤੋੜ ਨਾਲ ਹੀ ਪ੍ਰਧਾਨ ਬਣਨ ਦੇ ਆਸਾਰ ਹਨ। ਭਾਜਪਾ ਇਕ ਵਾਰਡ ਜਿੱਤਣ 'ਚ ਕਾਮਯਾਬ ਰਹੀ। ਦੂਜੇ ਪਾਸੇ, ਨਗਰ ਪੰਚਾਇਤ ਚੋਣਾਂ 'ਚ ਮਹਿਤਪੁਰ 'ਚ ਕਾਂਗਰਸ ਤੇ ਲੋਹੀਆਂ ਖਾਸ 'ਚ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ।
---
ਕਿੱਥੇ ਕਿਸ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂ
ਨਗਰ ਕੌਂਸਲਾਂ
-ਕਰਤਾਰਪੁਰ (15) : ਆਮ ਆਦਮੀ ਪਾਰਟੀ 9, ਭਾਜਪਾ 1, ਕਾਂਗਰਸ 3, ਆਜ਼ਾਦ 2
-ਫਿਲੌਰ (15) : ਆਮ ਆਦਮੀ ਪਾਰਟੀ 8, ਬਸਪਾ 2, ਕਾਂਗਰਸ 3, ਆਜ਼ਾਦ 2
-ਨਕੋਦਰ (17): ਆਮ ਆਦਮੀ ਪਾਰਟੀ 7, ਭਾਜਪਾ 1, ਕਾਂਗਰਸ 4, ਆਜ਼ਾਦ 5
-ਨੂਰਮਹਿਲ (13): ਆਮ ਆਦਮੀ ਪਾਰਟੀ 4, ਭਾਜਪਾ 1, ਆਜ਼ਾਦ 8
-ਆਦਮਪੁਰ (13): ਆਮ ਆਦਮੀ ਪਾਰਟੀ 10, ਆਜ਼ਾਦ 3
---
ਨਗਰ ਪੰਚਾਇਤ
-ਮਹਿਤਪੁਰ (13) : ਆਮ ਆਦਮੀ ਪਾਰਟੀ 2, ਕਾਂਗਰਸ 7, ਆਜ਼ਾਦ 2, ਸ਼੍ਰੋਮਣੀ ਅਕਾਲੀ ਦਲ 2
-ਲੋਹੀਆਂ ਖਾਸ (13) : ਆਮ ਆਦਮੀ ਪਾਰਟੀ 9, ਕਾਂਗਰਸ 4
---
ਪਿਛਲੇ ਚੋਣਾਂ 'ਚ ਚਾਰ ਕੌਂਸਲਾਂ 'ਤੇ ਸੀ ਕਾਂਗਰਸ ਦਾ ਕਬਜ਼ਾ
ਸਾਲ 2021 'ਚ ਹੋਈਆਂ ਨਗਰ ਕੌਂਸਲ ਚੋਣਾਂ 'ਚ ਨਗਰ ਕੌਂਸਲ ਨਕੋਦਰ, ਫਿਲੌਰ, ਆਦਮਪੁਰ ਅਤੇ ਨੂਰਮਹਿਲ 'ਚ ਕਾਂਗਰਸ ਦਾ ਕਬਜ਼ਾ ਸੀ। ਕਰਤਾਰਪੁਰ ਨਗਰ ਕੌਂਸਲ ’ਚ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਬਣੇ ਸਨ। ਬਾਅਦ ’ਚ ‘ਆਪ’ ਦੇ ਪ੍ਰਧਾਨ ਬਣੇ, ਜੋ ਅਹੁਦਾ ਪਿਛਲੇ ਦੋ ਸਾਲਾਂ ਤੋਂ ਖਾਲੀ ਹੈ। ‘ਆਪ’ ਦੇ ਪ੍ਰਧਾਨ ਦੇ ਵਿਦੇਸ਼ ਜਾਣ ਮਗਰੋਂ ਇਹ ਅਹੁਦਾ ਖਾਲੀ ਹੈ।
---
ਵਿਧਾਇਕ ਚੌਧਰੀ ਦੇ ਵਾਰਡ ਤੋਂ ਜਿੱਤੀ ‘ਆਪ’
ਫਿਲੌਰ ਦੇ ਕਾਂਗਰਸੀ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਕੌਂਸਲ ਚੋਣਾਂ ’ਚ ਵਾਰਡ-2 'ਚ ਮਤਦਾਨ ਕੀਤਾ ਸੀ, ਇਸ ਵਾਰਡ ਤੋਂ ‘ਆਪ’ ਦੇ ਉਮੀਦਵਾਰ ਸ਼ੰਕਰ ਸੰਧੂ ਨੂੰ 185 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।
---
‘ਆਪ’ ਦੇ ਉਮੀਦਵਾਰ ਦੇ ਇਤਰਾਜ਼ ’ਤੇ ਦੋ ਵਾਰਡਾਂ ਦੀ ਦੁਬਾਰਾ ਗਿਣਤੀ
ਕਰਤਾਰਪੁਰ ਨਗਰ ਕੌਂਸਲ ’ਚ ਵਾਰਡ-5 ਤੇ 10 ਦੇ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ। ਲਾਡੋਵਾਲੀ ਰੋਡ 'ਤੇ ਬਣੇ ਸਕੂਲ ਆਫ ਐਮੀਨੈਂਸ 'ਚ ਵਾਰਡ-5 ਤੋਂ ਭਾਜਪਾ ਦੀ ਕਲਪਨਾ ਅਗਰਵਾਲ ਤੇ ਵਾਰਡ 10 ਤੋਂ ਕਾਂਗਰਸ ਦੀ ਡਿੰਪਲ ਕਪੂਰ ਨੂੰ ਜਿੱਤ ਮਿਲੀ ਪਰ ਹਾਰੇ ਹੋਏ ‘ਆਪ’ ਦੇ ਦੋਹਾਂ ਉਮੀਦਵਾਰਾਂ ਦੇ ਇਤਰਾਜ਼ ’ਤੇ ਦੁਬਾਰਾ ਗਿਣਤੀ ਕਰਵਾਈ ਗਈ, ਬਾਵਜੂਦ ਭਾਜਪਾ ਦੀ ਕਲਪਨਾ ਅਗਰਵਾਲ ਨੂੰ 11 ਵੋਟਾਂ ਨਾਲ ਤੇ ਕਾਂਗਰਸ ਦੀ ਡਿੰਪਲ ਕਪੂਰ ਨੂੰ 14 ਵੋਟਾਂ ਨਾਲ ਜੇਤੂ ਐਲਾਨਿਆ ਗਿਆ।
---