ਕੇਰੀਆਂ 'ਚ ਨਹੀਂ ਚੱਲਿਆ 'ਆਪ' ਦਾ ਜਾਦੂ, ਮਿਲੀ ਸਿਰਫ਼ 1 ਸੀਟ; ਭਾਜਪਾ 7 ਅਤੇ ਕਾਂਗਰਸ 6 ਸੀਟਾਂ ਨਾਲ ਰਹੀ ਮੋਹਰੀ
ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 8 ਵਜੇ ਸਥਾਨਕ ਐੱਸਪੀਐੱਨ ਕਾਲਜ ਵਿਖੇ ਆਰੰਭ ਹੋਈ ਅਤੇ ਕਰੀਬ 10 ਵਜੇ ਤੱਕ ਕਈ ਵਾਰਡਾਂ ਦੇ ਨਤੀਜੇ ਸਾਫ਼ ਹੁੰਦੇ ਨਜ਼ਰ ਆਏ। ਐੱਸਡੀਐੱਮ ਮੁਕੇਰੀਆਂ ਜਯੋਤਸਨਾ ਸਿੰਘ, ਤਹਿਸੀਲਦਾਰ ਰਾਜਵਿੰਦਰ ਕੌਰ, ਅਤੇ ਡੀਐੱਸਪੀ ਨਛੱਤਰ ਸਿੰਘ ਦੀ ਦੇਖ-ਰੇਖ 'ਚ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋਇਆ ਤੇ ਬਾਅਦ ਦੁਪਹਿਰ 2.30 ਵਜੇ ਤੱਕ ਸਾਰੇ ਵਾਰਡਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ।
Publish Date: Fri, 29 May 2026 03:40 PM (IST)
Updated Date: Fri, 29 May 2026 03:43 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 8 ਵਜੇ ਸਥਾਨਕ ਐੱਸਪੀਐੱਨ ਕਾਲਜ ਵਿਖੇ ਆਰੰਭ ਹੋਈ ਅਤੇ ਕਰੀਬ 10 ਵਜੇ ਤੱਕ ਕਈ ਵਾਰਡਾਂ ਦੇ ਨਤੀਜੇ ਸਾਫ਼ ਹੁੰਦੇ ਨਜ਼ਰ ਆਏ। ਐੱਸਡੀਐੱਮ ਮੁਕੇਰੀਆਂ ਜਯੋਤਸਨਾ ਸਿੰਘ, ਤਹਿਸੀਲਦਾਰ ਰਾਜਵਿੰਦਰ ਕੌਰ, ਅਤੇ ਡੀਐੱਸਪੀ ਨਛੱਤਰ ਸਿੰਘ ਦੀ ਦੇਖ-ਰੇਖ 'ਚ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋਇਆ ਤੇ ਬਾਅਦ ਦੁਪਹਿਰ 2.30 ਵਜੇ ਤੱਕ ਸਾਰੇ ਵਾਰਡਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ।
ਐਲਾਨੇ ਨਤੀਜਿਆਂ 'ਚ
ਵਾਰਡ ਨੰ. 1 (ਅਨੁਸੂਚਿਤ ਜਾਤੀ ਇਸਤਰੀ ਸੀਟ) ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਪ੍ਰੀਆ ਭਰਿਆਲ 105 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ।
ਜਦਕਿ ਵਾਰਡ ਨੰ. 2 (ਜਰਨਲ ਸੀਟ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੋਹਲੀ 10 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 3 (ਇਸਤਰੀ ਸੀਟ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਾਧਿਕਾ ਚੈਰੀ 506 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 4 (ਜਰਨਲ ਸੀਟ) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੀਰਜ ਬੰਟੀ ਸਾਹਨੀ 394 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 5 (ਇਸਤਰੀ ਸੀਟ) ਤੋਂ ਭਾਰਤੀ ਜਨਤਾ ਪਾਰਟੀ ਦੀ ਬੀਬੀ ਰਾਜੇਸ਼ ਜੈਨ 700 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 6 (ਅਨੁਸੂਚਿਤ ਜਾਤੀ ਸੀਟ) ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨੂਪ ਕੁਮਾਰ ਭੱਟੀ 423 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 7 (ਇਸਤਰੀ ਸੀਟ) ਤੋਂ ਭਾਜਪਾ ਦੀ ਉਮੀਦਵਾਰ ਬੀਬੀ ਜੋਤੀ ਸ਼ਰਮਾ 357 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 8 (ਜਰਨਲ ਸੀਟ) ਤੋਂ ਭਾਜਪਾ ਉਮੀਦਵਾਰ ਸੁਭਾਸ਼ ਚੰਦਰ ਸਿਰਫ਼ 1 ਵੋਟ ਦੇ ਫ਼ਰਕ ਨਾਲ।
ਵਾਰਡ ਨੰ. 9 (ਇਸਤਰੀ ਸੀਟ) ਤੋਂ ਭਾਜਪਾ ਦੀ ਉਮੀਦਵਾਰ ਡਾ. ਮਧੂ ਮਿਤਾ 88 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 10 (ਜਰਨਲ ਸੀਟ) ਤੋਂ ਭਾਜਪਾ ਉਮੀਦਵਾਰ ਰਮਨ ਡੋਗਰਾ 101 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 11 (ਇਸਤਰੀ ਸੀਟ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪੂਨਮ ਰੱਤੂ 77 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 12 (ਜਰਨਲ ਸੀਟ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਸ਼ੇਰਾ 366 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 13 (ਇਸਤਰੀ ਸੀਟ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਮਨ ਰਾਣੀ 273 ਵੋਟਾਂ ਦੇ ਫ਼ਰਕ ਨਾਲ।
ਵਾਰਡ ਨੰ. 14 (ਜਰਨਲ ਸੀਟ) ਤੋਂ ਅਜ਼ਾਦ ਉਮੀਦਵਾਰ ਬੀਬੀ ਸੁਰਜੀਤ ਕੌਰ 96 ਵੋਟਾਂ ਨਾਲ।
ਵਾਰਡ ਨੰ. 15 (ਅਨੁਸੂਚਿਤ ਜਾਤੀ ਸੀਟ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਨੋਦ ਕੁਮਾਰ 41 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਸਿਰਫ਼ 1 ਸੀਟ ਨਾਲ ਸਬਰ ਕਰਨਾ ਪਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਆਪਣੇ ਖ਼ਾਤੇ ਵੀ ਨਾ ਖੋਲ੍ਹ ਸਕੇ।