ਆਪ ਜਲੰਧਰ ਸੈਂਟਰਲ ਨੇ ਕੀਤਾ ਦੀਪਕ ਬਾਲੀ ਦਾ ਸਨਮਾਨ
ਅੱਜ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੀ ਟੀਮ ਵੱਲੋਂ ਦੀਪਕ ਬਾਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਅੱਜ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੀ ਟੀਮ ਵੱਲੋਂ ਦੀਪਕ ਬਾਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ
Publish Date: Thu, 03 Jun 2021 07:15 PM (IST)
Updated Date: Thu, 03 Jun 2021 07:15 PM (IST)
ਕੀਮਤੀ ਭਗਤ, ਜਲੰਧਰ
ਅੱਜ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੀ ਟੀਮ ਵੱਲੋਂ ਦੀਪਕ ਬਾਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਲਾਹਕਾਰ ਬਨਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਡਾਕਟਰ ਵਿੰਗ ਪੰਜਾਬ ਦੇ ਜਨਰਲ ਸਕੱਤਰ ਡਾ. ਰਾਜੇਸ਼ ਬੱਬਰ ਨੇ ਕਿਹਾ ਕਿ ਦੀਪਕ ਬਾਲੀ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਜਲੰਧਰ ਸੈਂਟਰਲ 'ਚ ਆਪ ਨੂੰ ਹੋਰ ਮਜ਼ਬੂਤੀ ਮਿਲੇਗੀ। ਦੀਪਕ ਬਾਲੀ ਕਾਫ਼ੀ ਲੰਬੇ ਅਰਸੇ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ, ਉਨਾਂ੍ਹ ਦੇ ਆਪ 'ਚ ਸ਼ਾਮਲ ਹੋਣ ਨਾਲ ਯੁਵਾ ਵਰਗ 'ਚ ਕਾਫ਼ੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਇਕੱਲਾ ਸੈਂਟਰਲ ਹੀ ਨਹੀਂ ਸਗੋਂ ਚਾਰੇ ਵਿਧਾਨ ਸਭਾ ਸੀਟਾਂ 'ਤੇ ਦੀਪਕ ਬਾਲੀ ਦੇ ਆਉਣ ਨਾਲ ਹੋਰ ਮਜ਼ਬੂਤੀ ਮਿਲੇਗੀ। ਆਪ ਸੈਂਟਰਲ ਦੀ ਟੀਮ ਨੇ ਗੁਲਦਸਤਾ ਦੇ ਕੇ ਦੀਪਕ ਬਾਲੀ ਦਾ ਸਨਮਾਨ ਕੀਤਾ। ਡਾ. ਰਾਜੇਸ਼ ਬੱਬਰ ਨੇ ਕਿਹਾ ਕਿ ਮਿਸ਼ਨ 2022 ਫ਼ਤਿਹ ਕਰਨ 'ਚ ਪਾਰਟੀ ਹੋਰ ਮਜ਼ਬੂਤੀ ਨਾਲ ਖੜ੍ਹੀ ਹੋਵੇਗੀ। ਇਸ ਮੌਕੇ ਨੀਰਜ ਮਿੱਤਲ,ਇੰਦਰਵੰਸ਼ ਚੱਢਾ, ਕੇ.ਕੇ. ਵਰਮਾ, ਐੱਚਐੱਸ ਸੱਭਰਵਾਲ, ਵਿਕਾਸ ਗਰੋਵਰ ਤੇ ਸਮੂਹ ਆਪ ਆਗੂ ਮੌਜੂਦ ਸਨ।