ਸਰਕਾਰ ਦੀ ‘ਜਿਸਦੇ ਖੇਤ, ਉਸਦੀ ਰੇਤ’ ਸਕੀਮ ਸਲਾਘਾਯੋਗ
ਮੇਰੇ ਖੇਤ ਤੇ ਮੇਰੇ ਰੇਤ ਦੀ ਸਕੀਮ ਦਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਮਰਾ ਵੱਲੋਂ ਸਵਾਗਤ
Publish Date: Tue, 09 Sep 2025 08:08 PM (IST)
Updated Date: Wed, 10 Sep 2025 04:05 AM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਪੰਜਾਬ ਸਰਕਾਰ ਵੱਲੋਂ ‘ਜਿਸਦੇ ਖੇਤ, ਉਸਦੀ ਰੇਤ’ ਦੀ ਸਕੀਮ ਦਾ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਮਰਾ ਵੱਲੋਂ ਸਵਾਗਤ ਕੀਤਾ ਗਿਆ। ਮੌਕੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਫਿਕਰਮੰਦ ਹੈ ਇਸ ਸਕੀਮ ਤਹਿਤ ਪੰਜਾਬ ’ਚ ਜੋ ਕਿਸਾਨ ਵੀਰਾਂ ਦਾ ਹੜ੍ਹਾਂ ਦਾ ਨੁਕਸਾਨ ਹੋਇਆ, ਉਸਦੀ ਉਸ ਹੱਦ ਤੱਕ ਪੂਰਤੀ ਕੀਤੀ ਜਾਵੇਗੀ ਤੇ ਕਿਸਾਨ ਵੀਰ ਦੁਬਾਰਾ ਨਵੀਂ ਫਸਲ ਦੀ ਪੈਦਾਵਾਰ ਕਰਨ ਲਈ ਤਤਪਰ ਹੋਣਗੇ। ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਐਡਵੋਕੇਟ ਦਿਨੇਸ਼ ਲਖਣਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੜ੍ਹੀ ਹੈ ਤੇ ਪੰਜਾਬ ਸਰਕਾਰ ਦੁਆਰਾ ਰੋਕਥਾਮ ਲਈ ਤੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਤੱਕ ਹਰ ਸਹੂਲਤ ਮੁੱਹਈਆ ਕਰਵਾਈ ਜਾ ਰਹੀ ਹੈ, ਤਾਂ ਕਿ ਲੋਕਾਂ ਦੇ ਚਿਹਰੇ ’ਤੇ ਦੁਬਾਰਾ ਖੁਸ਼ੀ ਆਵੇ ਤੇ ਪੰਜਾਬ ਦਾ ਵਿਕਾਸ ਜਲਦੀ ਤੋਂ ਜਲਦੀ ਹੋ ਸਕੇ। ਜ਼ਿਕਰਯੋਗ ਗੱਲ ਇਹ ਹੈ ਕਿ ਪਹਾੜੀ ਤੇ ਮੈਦਾਨੀ ਇਲਾਕੇ ’ਚ ਪਿਛਲੇ ਕੁਝ ਦਿਨਾਂ ’ਚ ਬਾਰਿਸ਼ ਘੱਟ ਹੋਣ ਕਰਨ ਕਾਫੀ ਰਾਹਤ ਮਿਲੀ ਹੈ।