ਪਾਬੰਦੀਸ਼ੁਦਾ ਗੋਲੀਆਂ ਸਮੇਤ ਨੌਜਵਾਨ ਕਾਬੂ
ਇਕ ਨਜਵਾਨ ਪਾਬੰਦੀਸ਼ੁਦਾ ਗੋਲੀਆਂ ਸਮੇਤ ਅੜਿੱਕੇ ’ਚ
Publish Date: Sun, 26 Apr 2026 10:58 PM (IST)
Updated Date: Sun, 26 Apr 2026 11:01 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ‘ਯੁੱਧ ਨਸ਼ਿਆਂ ਵਿਰੁੱਧ’ ਵਾਲੇ ਨਾਅਰੇ ’ਤੇ ਕੰਮ ਕਰਦਿਆਂ ਸਥਾਨਕ ਥਾਣੇ ਦੀ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਕ੍ਰਿਸ਼ਨ ਗੋਪਾਲ ਐੱਸਐੱਚਓ ਵੱਲੋਂ ਦੱਸਿਆ ਗਿਆ ਕਿ ਏਐੱਸਆਈ ਅੰਗਰੇਜ ਸਿੰਘ ਪੁਲਿਸ ਪਾਰਟੀ ਸਮੇਤ ਰਾਸ਼ਟਰੀ ਮਾਰਗ ਸਥਿਤ ਟੀ ਪੁਆਇੰਟ ਦੇ ਨੇੜੇ ਜਾ ਰਹੇ ਸਨ ਕਿ ਇਕ ਨੌਜਵਾਨ ਪੀਬੀ67ਈ 0785 ਨੰਬਰ ਵਾਲੇ ਟੀਵੀਐੱਸ ਮਾਰਕਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੇ ਜਾਣ ’ਤੇ ਉਸ ਦੀ ਪਛਾਣ ਮੋਹਨ ਗਰੋਵਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਬਾੜਾ ਬੁੱਧ ਸਿੰਘ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਜੋਂ ਹੋਈ ਅਤੇ ਇਹ ਵੀ ਪਤਾ ਲੱਗਾ ਕਿ ਟੀ ਪੁਆਇੰਟ ਨੇੜੇ ਉਹ ਦਵਾਈਆਂ ਦੀ ਦੁਕਾਨ ਵੀ ਕਰਦਾ ਹੈ। ਉਸ ਦੀ ਤਲਾਸ਼ੀ ਕੀਤੇ ਜਾਣ ’ਤੇ ਉਸ ਦੇ ਕਬਜ਼ੇ ’ਚੋਂ ਪਾਰਦਰਸ਼ੀ ਲਿਫ਼ਾਫ਼ੇ ’ਚ ਪਾਈਆਂ ਹੋਈਆਂ ਗੁਲਾਬੀ ਰੰਗ ਦੀਆਂ 47 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਮੌਕੇ ’ਤੇ ਉਸ ਦੇ ਕਬਜ਼ੇ ਵਾਲਾ ਮੋਟਰਸਾਈਕਲ ਵੀ ਸਥਾਨਕ ਥਾਣੇ ਵਿਚ ਬੰਦ ਕੀਤਾ ਗਿਆ ਹੈ। ਕਥਿਤ ਮੁਲਜ਼ਮ ਵਿਰੁੱਧ ਧਾਰਾ 22-61-85 ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੇ ਜਾਣ ’ਤੇ ਕਈ ਹੋਰ ਅਹਿਮ ਖ਼ੁਲਾਸੇ ਹੋ ਸਕਦੇ ਹਨ।