ਵਿਆਹ ਵਾਲੇ ਘਰ ਪਏ ਕੀਰਨੇ; ਨੌਜਵਾਨ ਦੀ ਅਚਾਨਕ ਮੌਤ
ਗਮਗੀਨ ਮਾਹੌਲ ‘ਚ ਹੋਇਆ
Publish Date: Sat, 18 Apr 2026 10:23 PM (IST)
Updated Date: Sat, 18 Apr 2026 10:27 PM (IST)
ਗਮਗੀਨ ਮਾਹੌਲ ‘ਚ ਹੋਇਆ ਅੰਤਿਮ ਸਸਕਾਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਥਾਣਾ ਸ਼ਾਹਕੋਟ ਦੇ ਏਐੱਸਆਈ ਸਰਵਣ ਸਿੰਘ ਬੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ 26 ਸਾਲਾ ਨੌਜਵਾਨ ਪੁੱਤਰ ਜਰਮਨਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ। ਮੋਗਾ ਰੋਡ ਸ਼ਮਸ਼ਾਨਘਾਟ ਵਿਖੇ ਬਹੁਤ ਹੀ ਗਮਗੀਨ ਮਾਹੌਲ ਵਿਚ ਜਰਮਨਜੀਤ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਤੇ ਪਿਤਾ ਸਰਵਣ ਸਿੰਘ ਵੱਲੋਂ ਚਿਖਾ ਨੂੰ ਅਗਨੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਜਰਮਨਜੀਤ ਸਿੰਘ ਦਾ ਵਿਆਹ ਆਉਣ ਵਾਲੀ 5 ਮਈ ਨੂੰ ਨਿਯਤ ਹੋਇਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਅੱਜ ਜਰਮਨਜੀਤ ਦੀ ਅਚਾਨਕ ਮੌਤ ਹੋ ਜਾਣ ਕਾਰਨ ਮਾਤਮ ਪਸਰ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਰਮਨਜੀਤ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਅਪ੍ਰੈਲ ਨੂੰ ਹੋਵੇਗੀ। ਅੰਤਿਮ ਸਸਕਾਰ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਐੱਮਸੀ, ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਐੱਸਐੱਚਓ ਦਿਲਬਾਗ ਸਿੰਘ, ਐੱਸਆਈ ਨਿਰਮਲ ਸਿੰਘ, ਏਐੱਸਆਈ ਬੂਟਾ ਰਾਮ, ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗੁਪਤਾ, ਯੂਥ ਆਗੂ ਰਵੀਸ਼ ਗੋਇਲ, ਅਕਾਸ਼ਦੀਪ ਉੱਪਲ, ਸ਼ਹਿਰੀ ਕਾਂਗਰਸ ਪ੍ਰਧਾਨ ਲਛਮਣ ਸੋਬਤੀ, ਖੁਸ਼ਦੀਪ ਸਿੰਘ ਧੰਜੂ, ਭਾਜਪਾ ਆਗੂ ਸੰਜੀਵ ਸੋਬਤੀ, ਜਗਤਾਰ ਸਿੰਘ ਤਾਰੀ, ਅੰਮ੍ਰਿਤ ਲਾਲ ਕਾਕਾ, ਰਣਧੀਰ ਸਿੰਘ ਰਾਣਾ, ਰਿਟਾ:ਥਾਣੇਦਾਰ ਗੁਰਮੀਤ ਸਿੰਘ, ਗੁਰਮੀਤ ਸਿੰਘ ਜੋਸਨ, ਗੌਤਮ ਪੁਰੀ, ਕਮਲਜੀਤ ਸਿੰਘ ਹੈਪੀ ਦਾਨੇਵਾਲ, ਮਲਕੀਤ ਸਿੰਘ ਦਾਨੇਵਾਲ, ਡਾ. ਬੂਟਾ, ਟਿੰਪੀ ਕੁਮਰਾ, ਪ੍ਰੀਤਮ ਦਾਸ ਸਮੇਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤੇ ਇਲਾਕੇ ਦੇ ਲੋਕ ਹਾਜ਼ਰ ਸਨ।