Garhshankar : ਰਾਤ ਦੇ ਹਨੇਰੇ 'ਚ ਵੱਡੀ ਵਾਰਦਾਤ, ਕੱਪੜਾ ਵਪਾਰੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਗੜ੍ਹਸ਼ੰਕਰ ਨੰਗਲ ਰੋਡ 'ਤੇ ਸਥਿਤ ਸ਼ਾਹਪੁਰ ਘਾਟੇ ਲਾਗੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1.30 ਵਜੇ ਇੱਕ ਕੱਪੜਾ ਵੇਚਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
Publish Date: Thu, 19 Jun 2025 11:16 AM (IST)
Updated Date: Thu, 19 Jun 2025 11:18 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ- ਗੜ੍ਹਸ਼ੰਕਰ ਨੰਗਲ ਰੋਡ 'ਤੇ ਸਥਿਤ ਸ਼ਾਹਪੁਰ ਘਾਟੇ ਲਾਗੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1.30 ਵਜੇ ਇੱਕ ਕੱਪੜਾ ਵੇਚਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਰਸੋਈ ਆਰੀਅਨ (21) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਆਪਣੀ ਸਵਿਫਟ ਕਾਰ ਵਿੱਚ ਆਪਣੇ ਸਾਥੀ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਕੋਕੋਵਾਲ ਮਜਾਰੀ ਨਾਲ ਲੁਧਿਆਣਾ ਤੋਂ ਕੱਪੜਾ ਖਰੀਦ ਕੇ ਆ ਰਿਹਾ ਸੀ। ਜਦੋਂ ਉਹ ਘਾਟੇ ਲਾਗੇ ਪਹੁੰਚੇ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦਾ ਸਾਥੀ ਨਵੀਨ ਕੁਮਾਰ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਿਆ। ਗੜ੍ਹਸ਼ੰਕਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।