ਸ਼ੰਕਰ ਦਾਸ ਨਮਿਤ ਅੰਤਿਮ ਅਰਦਾਸ ਹੋਈ
ਸੜਕ ਹਾਦਸੇ ’ਚ ਮ੍ਰਿਤਕ ਸ਼ੰਕਰ ਦਾਸ ਦੀ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ’ਚ ਸੰਗਤਾਂ ਸ਼ਾਮਲ
Publish Date: Sun, 26 Apr 2026 07:05 PM (IST)
Updated Date: Mon, 27 Apr 2026 04:16 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ਼ੰਕਰ ਦਾਸ ਪੁੱਤਰ ਦਰਸ਼ਨ ਲਾਲ, ਜਿਨ੍ਹਾਂ ਦੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਰਵਿਦਾਸ ਜੀ ਪਿੰਡ ਭੱਟੀਆਂ, ਤਹਿਸੀਲ ਫਿਲੌਰ (ਜ਼ਿਲ੍ਹਾ ਜਲੰਧਰ) ਵਿਖੇ ਕੀਤੀ ਗਈ। ਭੋਗ ਪੈਣ ਉਪਰੰਤ ਕੀਰਤਨੀ ਜਥੇ ਵੱਲੋਂ ਰਸਭਿੰਨੀ ਗੁਰਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਸ਼ੋਕ ਸੰਦੇਸ਼ ਭੇਜਿਆ ਗਿਆ। ਸਮਾਗਮ ਦੌਰਾਨ ਡੀਐੱਸਪੀ ਭਾਰਤ ਮਸੀਹ (ਫਿਲੌਰ), ਇੰਸਪੈਕਟਰ ਨਿਰਮਲ ਸਿੰਘ, ਡਾ. ਕੁਲਦੀਪ ਰਾਏ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਥਾਣੇਦਾਰ ਚਰਨਜੀਤ ਸਿੰਘ ਮੱਲ (ਇੰਚਾਰਜ ਸਾਂਝ ਕੇਂਦਰ ਫਿਲੌਰ), ਪਰਮਜੀਤ ਸਿੰਘ, ਐੱਸਐੱਚਓ ਲਵਨੀਤ ਬੰਗੜ, ਪ੍ਰਿੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ), ਸਰਵਜੀਤ ਸਿੰਘ (ਸਰਪੰਚ ਭੱਟੀਆਂ), ਰਾਜਪਾਲ ਸਿੰਘ ਰਾਜਾ ਅਟਵਾਲ, ਡਾ. ਨਰਿੰਦਰ ਕਲਸੀ, ਬਾਬਾ ਸਰੂਪ ਸਿੰਘ ਬੱਛੋਵਾਲ ਤੇ ਡਾ. ਅਸ਼ਨੀ ਕੁਮਾਰ (ਸਰਪੰਚ ਸ਼ਾਹਪੁਰ) ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੈਸ਼ਨ ਜੱਜ ਡਿਪਤੀ ਗੁਪਤਾ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋਂ ਵੀ ਸ਼ੋਕ ਸੰਦੇਸ਼ ਭੇਜੇ ਗਏ। ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰਾਂ, ਨਗਰ ਨਿਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਾਰੀ ਗਿਣਤੀ ’ਚ ਹਾਜ਼ਰੀ ਭਰੀ ਗਈ।