ਆਗਮਨ ਪੁਰਬ ਨੂੰ ਸਮਰਪਿਤ ਸਜਾਈ ਸ਼ਬਦ ਚੌਂਕੀ ’ਚ ਸੰਗਤ ਨੇ ਭਰੀ ਹਾਜ਼ਰੀ
ਆਗਮਨ ਪੁਰਬ ਨੂੰ ਸਮਰਪਿਤ ਸਜਾਈ ਸ਼ਬਦ ਚੌਂਕੀ ’ਚ ਬੇਅੰਤ ਸੰਗਤਾਂ ਨੇ ਭਰੀ ਹਾਜ਼ਰੀ
Publish Date: Sun, 26 Apr 2026 06:56 PM (IST)
Updated Date: Sun, 26 Apr 2026 06:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਅਮਰ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਦੇਵ ਨਗਰ ਤੋਂ ਸਜਾਈ ਗਈ ਸਬਦ ਚੌਂਕੀ ’ਚ ਬੇਅੰਤ ਸੰਗਤ ਨੇ ਸ਼ਮੂਲੀਅਤ ਕਰ ਕੇ ਸ਼ਬਦਾਂ ਕੀਰਤਨ ਰਾਹੀਂ ਗੁਰੂ ਅਮਰ ਦਾਸ ਜੀ ਦੀ ਉਸਤਤ ਕੀਤੀ। ਵਿਸ਼ਾਲ ਸਬਦ ਚੌਂਕੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ ਸ਼ਾਮ ਵੇਲੇ ਆਰੰਭ ਹੋ ਕੇ ਆਸ-ਪਾਸ ਦੇ ਇਲਾਕਿਆਂ ’ਚੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰਦੀ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ। ਸਮੁੱਚੇ ਰਸਤੇ ਵਿਚ ਸੰਗਤ ਵਾਸਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਗਏ। ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਪਰਦੇਸੀ, ਰਾਜਿੰਦਰ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਕਾਲੜਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਸੁਰਜੀਤ ਸਿੰਘ ਨੀਲਾ ਮਹਿਲ, ਮਨਿੰਦਰਪਾਲ ਸਿੰਘ ਗੁੰਬਰ, ਗਗਨ ਦੀਪ ਸਿੰਘ ਪਾਰਸ, ਚਰਨਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਪਰੂਥੀ, ਹਰਮਨਜੋਤ ਬੱਠਲਾ, ਜਪਨੂਰ ਸਿੰਘ, ਪ੍ਰੀਤਮ ਸਿੰਘ ਭਾਟੀਆ, ਰਵਿੰਦਰ ਸਿੰਘ ਸਵੀਟੀ, ਚਰਨਜੀਤ ਸਿੰਘ ਮਿੰਟਾ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਮੰਨਾਂ ਆਦਿ ਸੰਗਤਾਂ ਸ਼ਾਮਲ ਹੋਈਆਂ।