ਤੇਜ਼ ਰਫ਼ਤਾਰ ਸਵਿਫਟ ਕਾਰ ਟਰੈਕਟਰ-ਟਰਾਲੀ ਨਾਲ ਟਕਰਾਈ
ਤੇਜ਼ ਰਫ਼ਤਾਰ ਸਵਿਫਟ ਕਾਰ ਟਰੈਕਟਰ-ਟਰਾਲੀ ਨਾਲ ਟਕਰਾਈ
Publish Date: Fri, 17 Apr 2026 10:48 PM (IST)
Updated Date: Fri, 17 Apr 2026 10:51 PM (IST)

-ਡਰਾਈਵਰ ਮੌਕੇ ਤੋਂ ਫਰਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਪੂਰਥਲਾ ਚੌਕ ਤੇ ਦੇਰ ਰਾਤ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਤੇ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਦਾ ਅਸਰ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ ਇਹ ਰਾਹਤ ਵਾਲੀ ਗੱਲ ਸੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਸ਼ਮਦੀਦਾਂ ਅਨੁਸਾਰ ਟਰੈਕਟਰ-ਟਰਾਲੀ ਆਪਣੀ ਸਹੀ ਲੇਨ ’ਚ ਮੋੜ ਲੈ ਰਹੀ ਸੀ ਜਦੋਂ ਪਿੱਛੇ ਤੋਂ ਤੇਜ਼ੀ ਨਾਲ ਆ ਰਹੀ ਇਕ ਸਵਿਫਟ ਕਾਰ ਨੇ ਬਹੁਤ ਜ਼ੋਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਸੜਕ ਤੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਟਰੈਕਟਰ ਦੇ ਪਿਛਲੇ ਹਿੱਸੇ ’ਚ ਜਾ ਟਕਰਾਈ। ਮੌਕੇ ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਕਾਰ ’ਚ 3 ਤੋਂ 4 ਨੌਜਵਾਨ ਸਵਾਰ ਸਨ, ਜੋ ਨਸ਼ੇ ’ਚ ਜਾਪਦੇ ਸਨ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਨੌਜਵਾਨ ਨੁਕਸਾਨੀ ਗਈ ਕਾਰ ਨੂੰ ਮੌਕੇ ਤੇ ਹੀ ਛੱਡ ਕੇ ਭੱਜ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਵਹਾਰ ਤੇ ਚਾਲ-ਚਲਣ ਤੋਂ ਪਤਾ ਲੱਗਦਾ ਹੈ ਕਿ ਉਹ ਨਸ਼ੇ ’ਚ ਸਨ। ਸਥਾਨਕ ਨਿਵਾਸੀਆਂ ਨੇ ਕਾਰ ਦੇ ਦਸਤਾਵੇਜ਼ਾਂ ਜਾਂ ਲਾਇਸੈਂਸ ਪਲੇਟ ਬਾਰੇ ਵੀ ਸ਼ੱਕ ਪ੍ਰਗਟ ਕੀਤਾ ਹੈ ਕਿੳ ਕਿ ਮੁਲਜਮ ਗੱਡੀ ਨੂੰ ਛੱਡ ਕੇ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ ਆਵਾਜਾਈ ’ਚ ਵੀ ਵਿਘਨ ਪਿਆ, ਕਿਉਂਕਿ ਨੁਕਸਾਨੀ ਗਈ ਕਾਰ ਸੜਕ ਦੇ ਵਿਚਕਾਰ ਫਸੀ ਰਹੀ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਕਾਰ ਸਵਾਰਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਕ ਨੌਜਵਾਨ ਨੇ ਬਦਸਲੂਕੀ ਕੀਤਾ। ਦੱਸਿਆ ਗਿਆ ਹੈ ਕਿ ਕਾਰ ਦਾ ਡਰਾਈਵਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਘਰ ਜਾ ਰਿਹਾ ਸੀ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।