9 ਨੂੰ ਕਰਵਾਇਆ ਜਾਵੇਗਾ ਜਗਰਾਤਾ
ਮਾਤਾ ਚਿੰਤਪੁਰਨੀ ਵਿਖੇ 9 ਮਈ ਨੂੰ ਵਿਸ਼ਾਲ ਜਗਰਾਤਾ ਕਰਵਾਇਆ ਜਾਵੇਗਾ
Publish Date: Thu, 07 May 2026 07:49 PM (IST)
Updated Date: Thu, 07 May 2026 07:50 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਮਾਤਾ ਚਿੰਤਪੁਰਨੀ ਦਰਬਾਰ ਦੇ ਨੇੜੇ ਸਥਾਨਕ ਹੋਟਲ ’ਚ 9 ਮਈ ਨੂੰ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਬਾਬਾ ਨਰੇਸ਼ ਇੱਛਾਧਾਰੀ ਗੁੱਗਾ ਜਾਹਿਰ ਮੰਦਰ ਅਤੇ ਦੇਸ਼-ਵਿਦੇਸ਼ ਵਿੱਚ ਰਹਿੰਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਸੁਰੀਲੀ ਆਵਾਜ਼ ਨਾਲ ਮਾਤਾ ਦੇ ਭਜਨ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਕਈ ਸਥਾਨਕ ਕਲਾਕਾਰ ਵੀ ਧਾਰਮਿਕ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਉਣਗੇ। ਪ੍ਰਬੰਧਕਾਂ ਵੱਲੋਂ ਸੰਗਤ ਲਈ ਬੈਠਣ ਦੀ ਸੁਚੱਜੀ ਵਿਵਸਥਾ, ਲੰਗਰ ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਮੂਹ ਸੰਗਤ ਨੂੰ ਇਸ ਪਵਿੱਤਰ ਜਾਗਰਣ ’ਚ ਸ਼ਾਮਲ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਹੈ। ਬਾਬਾ ਨਰੇਸ਼ ਇੱਛਾਧਾਰੀ ਗੁੱਗਾ ਜਾਹਿਰ ਮੰਦਰ ਵੱਲੋਂ ਸਾਲ ਭਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਜਗਰਾਤੇ, ਕੱਵਾਲੀਆਂ, ਸ਼ਿਵਰਾਤਰੀ ਸਮਾਗਮ, ਧਾਰਮਿਕ ਯਾਤਰਾਵਾਂ ਤੇ ਹੋਰ ਆਧਿਆਤਮਿਕ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਨਕੋਦਰ ਇਲਾਕੇ ਦੇ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਮਾਜ ’ਚ ਏਕਤਾ, ਸਾਂਝ ਤੇ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।