ਅੱਡਾ ਰਾਉਵਾਲੀ ਵਿਖੇ ਛਬੀਲ ਲਗਾਈ
ਅੱਡਾ ਰਾਉਵਾਲੀ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
Publish Date: Sun, 26 Apr 2026 07:58 PM (IST)
Updated Date: Mon, 27 Apr 2026 04:17 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਰਾਉਵਾਲੀ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬੇ ਸ਼ਹੀਦਾਂ ਸਰਬੱਤਪੁਰ ਦੇ ਸੇਵਾਦਾਰਾਂ ਵੱਲੋਂ ਮੁੱਖ ਸੰਚਾਲਕ ਬਾਬਾ ਜੀਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਠੰਢੇ-ਮਿੱਠੇ ਜਲ ਦੀ ਛਬੀਲ ਤੇ ਮਕਰੋਨੀ ਦਾ ਲੰਗਰ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਰਿੰਕੂ ਸਿੰਘ, ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਰਵਿੰਦਰ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬੇ ਸ਼ਹੀਦਾਂ ਸਰਮਸਤਪੁਰ ਦੇ ਮੁੱਖ ਸੰਚਾਲਕ ਬਾਬਾ ਜੀਵਾ ਸਿੰਘ ਦੀ ਸਰਪ੍ਰਸਤੀ ਹੇਠ ਇਹ ਠੰਢੇ-ਮਿੱਠੇ ਜਲ ਦੀ ਛਬੀਲ ਤੇ ਮਕਰੋਨੀ ਦਾ ਲੰਗਰ ਲਗਾਇਆ ਗਿਆ ਹੈ। ਇਸ ਦੌਰਾਨ ਸੇਵਾਦਾਰਾਂ ਵੱਲੋਂ ਰਾਹਗੀਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਫਲੇਵਰ ਦੀ ਛਬੀਲ ਤੇ ਮਕਰੋਨੀ ਦਾ ਲੰਗਰ ਛਕਾਇਆ ਗਿਆ। ਜੋ ਸਵੇਰੇ 10 ਵਜੇ ਆਰੰਭ ਹੋ ਕੇ ਨਿਰੰਤਰ ਸ਼ਾਮ 5 ਵਜੇ ਤੱਕ ਚਲਦਾ ਰਿਹਾ। ਇਸ ਮੌਕੇ ਰਵਿੰਦਰ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਰਿੰਕੂ ਸਿੰਘ, ਪਰਵਿੰਦਰ ਸਿੰਘ, ਸੰਦੀਪ ਕੌਰ, ਜਸਪ੍ਰੀਤ ਕੌਰ, ਰੋਮੀ, ਬੈਂਸ, ਜੱਸੀ, ਪਰਮਪ੍ਰੀਤ ਕੌਰ, ਸੁਖਬੀਰ ਕੌਰ, ਜਸਲੀਨ ਕੌਰ, ਅਭਿਜੋਤ ਸਿੰਘ, ਉਦੈਵੀਰ ਸਿੰਘ, ਜਪਜੀ ਕੌਰ, ਗੁਰਲੀਨ ਕੌਰ, ਭਿੰਦਰੀ, ਸਾਹਿਲ ਤੇ ਗੌਰਵ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।