ਸ਼ੁਕਰਾਨਾ ਯਾਤਰਾ ’ਚ ਦਿਸਿਆ ਸ਼ਰਧਾ ਦਾ ਸੈਲਾਬ, ਬੇਅਦਬੀ ਖ਼ਿਲਾਫ਼ ਸਜ਼ਾ ’ਤੇ ਖੁਸ਼ੀ
-50 ਕਿੱਲੋਮੀਟਰ ਦੀ ਸ਼ੁਕਰਾਨਾ
Publish Date: Thu, 07 May 2026 10:20 PM (IST)
Updated Date: Thu, 07 May 2026 10:23 PM (IST)
-50 ਕਿੱਲੋਮੀਟਰ ਦੀ ਸ਼ੁਕਰਾਨਾ ਯਾਤਰਾ ਦਾ ਹਰ ਥਾਂ ਹੋਇਆ ਸ਼ਾਨਦਾਰ ਸਵਾਗਤ
ਜਾਸ, ਜਲੰਧਰ : ਜਲੰਧਰ ਸੈਂਟਰਲ ਤੋਂ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਬੇਅਦਬੀ ਦੇ ਮਾਮਲੇ ’ਚ ਕੋਈ ਮਾਨਸਿਕ ਰੋਗੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਕਿਸੇ ਰੋਗੀ ਨੂੰ ਘਰੋਂ ਸਿਖਾ ਕੇ ਬੇਅਦਬੀ ਲਈ ਬਾਹਰ ਭੇਜ ਦਿੱਤਾ ਜਾਵੇ ਤੇ ਫਿਰ ਉਹ ਇਸ ਤੋਂ ਦੂਰ ਹੋ ਜਾਵੇ। ਇਸ ਤਰ੍ਹਾਂ ਦੇ ਮਾਮਲਿਆਂ ’ਚ ਪਰਿਵਾਰਕ ਮੈਂਬਰਾਂ 'ਤੇ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਮੁੱਖ ਮੰਤਰੀ ਦੀ 50 ਕਿੱਲੋਮੀਟਰ ਲੰਬੀ ਸ਼ੁਕਰਾਨਾ ਯਾਤਰਾ ਦਾ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਮੁੱਖ ਮੰਤਰੀ ਨੇ ਓਪਨ ਜਿਪ ’ਚ ਹਮਾਇਤ ਦਾ ਪਿਆਰ ਕਬੂਲਦਿਆਂ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਐਲਾਨ ਕੀਤਾ।
ਆਦਮਪੁਰ ਹਲਕੇ ਦੇ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸ਼ੁਕਰਾਨਾ ਯਾਤਰਾ ਭਾਈਚਾਰਕ ਤੇ ਧਾਰਮਿਕ ਆਸਥਾ ਦਾ ਪ੍ਰਤੀਕ ਰਹੀ। ਲੋਕਾਂ ’ਚ ਉਤਸ਼ਾਹ ਦੇਖਿਆ ਗਿਆ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਾਸ ਉਪਲੱਬਧੀ ਹੈ।