ਜਨਮਦਿਨ ਦੀ ਪਾਰਟੀ ’ਚ ਝਗੜੇ ਨਾਲ ਮਚੀ ਹਫਰਾ ਦਫੜੀ
ਜਨਮਦਿਨ ਦੀ ਪਾਰਟੀ ’ਚ ਝਗੜੇ ਨਾਲ ਮਚੀ ਹਫਰਾ ਦਫੜੀ
Publish Date: Tue, 20 Jan 2026 10:37 PM (IST)
Updated Date: Tue, 20 Jan 2026 10:39 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਲਵਕੁਸ਼ ਚੌਕ ਨੇੜੇ ਇਕ ਸ਼ਰਾਬ ਦੀ ਦੁਕਾਨ ਤੇ ਤਣਾਅ ਪੈਦਾ ਹੋ ਗਿਆ ਜਦੋਂ ਨੌਜਵਾਨਾਂ ਤੇ ਠੇਕੇਦਾਰ ਵਿਚਕਾਰ ਜਨਮਦਿਨ ਮਨਾਉਣ ਲਈ ਖਰੀਦੀ ਗਈ ਬੀਅਰ ਨੂੰ ਲੈ ਕੇ ਝਗੜਾ ਹੋ ਗਿਆ। ਇਕ ਮਾਮੂਲੀ ਝਗੜਾ ਜਲਦੀ ਹੀ ਹਿੰਸਕ ਝਗੜੇ ’ਚ ਬਦਲ ਗਿਆ, ਜਿਸ ਕਾਰਨ ਦੁਕਾਨ ਤੇ ਭਾਰੀ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਪੰਜ ਤੋਂ ਦਸ ਨੌਜਵਾਨਾਂ ਨੇ ਦੁਕਾਨ ਤੋਂ ਅੱਠ ਤੋਂ ਦਸ ਬੋਤਲਾਂ ਬੀਅਰ ਖਰੀਦੀਆਂ ਸਨ ਤੇ ਚਲੇ ਗਏ। ਥੋੜ੍ਹੀ ਦੇਰ ਬਾਅਦ ਨੌਜਵਾਨ ਵਾਪਸ ਆਏ ਤੇ ਠੇਕੇਦਾਰ ਨੂੰ ਕਿਆ ਕੀ ਬੀਅਰ ਦੀ ਮਿਆਦ ਪੁੱਗੀ ਹੋਣ ਦਾ ਦੋਸ਼ ਲਗਾਇਆ। ਠੇਕੇਦਾਰ ਨੇ ਦੋਸ਼ਾਂ ਨੂੰ ਸਾਫ਼-ਸਾਫ਼ ਨਕਾਰਦਿਆਂ ਕਿਹਾ ਕਿ ਉਹ ਜੋ ਬੋਤਲਾਂ ਲੈ ਕੇ ਆਏ ਸਨ ਉਹ ਉਸਦੀ ਦੁਕਾਨ ਤੋਂ ਨਹੀਂ ਖਰੀਦੀਆਂ ਗਈਆਂ ਸਨ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਗੁੱਸੇ ’ਚ ਆਏ ਨੌਜਵਾਨਾਂ ਨੇ ਦੁਕਾਨ ਦੇ ਕਰਮਚਾਰੀਆਂ ਤੇ ਬੀਅਰ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਲਿਆਂਦਾ। ਜਾਂਚ ਅਧਿਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨਾਂ ਨੇ ਜਨਮਦਿਨ ਮਨਾਉਣ ਲਈ ਬੀਅਰ ਖਰੀਦੀ ਸੀ ਪਰ ਮਿਆਦ ਖਤਮ ਹੋਣ ਦਾ ਹਵਾਲਾ ਦੇ ਕੇ ਵਾਪਸ ਆ ਗਏ। ਠੇਕੇਦਾਰ ਨੇ ਦਾਅਵਾ ਕੀਤਾ ਕਿ ਦੁਕਾਨ ਦੀਆਂ ਸਾਰੀਆਂ ਬੋਤਲਾਂ ਦੀ ਜਾਂਚ ਕੀਤੀ ਗਈ ਸੀ ਤੇ ਕੋਈ ਵੀ ਮਿਆਦ ਪੁੱਗ ਚੁੱਕੀ ਬੀਅਰ ਨਹੀਂ ਮਿਲੀ। ਠੇਕੇਦਾਰ ਦਾ ਦੋਸ਼ ਹੈ ਕਿ ਬਾਈਕ ਤੇ ਐਕਟਿਵਾ ਤੇ ਸਵਾਰ ਨੌਜਵਾਨ ਦੁਕਾਨ ’ਚ ਦਾਖਲ ਹੋਏ ਤੇ ਹਮਲਾ ਕੀਤਾ। ਇਸ ਝੜਪ ’ਚ ਦੋ ਨੌਜਵਾਨ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ, ਟੁੱਟੀ ਹੋਈ ਬੀਅਰ ਦੀ ਬੋਤਲ ਦੇ ਸ਼ੀਸ਼ੇ ਸੜਕ ਤੇ ਖਿਲਰਿਆ ਹੋਇਆ ਮਿਲੇ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕਰ ਰਹੀ ਹੈ। ਠੇਕੇਦਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲੇ ’ਚ 25 ਤੋਂ 30 ਨੌਜਵਾਨ ਸ਼ਾਮਲ ਸਨ ਤੇ ਹਥਿਆਰਬੰਦ ਸਨ। ਹਾਲਾਂਕਿ, ਮੁਲਾਜ਼ਮਾਂ ਨੇ ਹਿੰਮਤ ਦਿਖਾਈ ਤੇ ਕੁਝ ਹਥਿਆਰ ਖੋਹ ਲਏ, ਜਿਸ ਤੋਂ ਬਾਅਦ ਮੁਲਜ਼ਮ ਭੱਜ ਗਏ। ਪੁਲਿਸ ਇਸ ਸਮੇਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਤੇ ਠੇਕੇਦਾਰ ਦੇ ਬਿਆਨ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।