ਜਾਨ ਦਾ ਖੌਅ ਬਣਿਆ ਸੁੱਕਾ ਰੁੱਖ
ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਸੁੱਕਿਆ ਖੜ੍ਹਾ ਰੁੱਖ
Publish Date: Wed, 06 May 2026 07:20 PM (IST)
Updated Date: Wed, 06 May 2026 07:23 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨਗਰ ਦਾ ਮੁੱਖ ਮਾਰਗ ’ਤੇ ਖੜ੍ਹਾ ਸੁੱਕਾ ਕਿੱਕਰ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਨੇੜਲੇ ਦੁਕਾਨਦਾਰਾਂ ਵੱਲੋਂ ਕਈ ਵਾਰ ਜੰਗਲਾਤ ਮਹਿਕਮੇ ਵਾਲੇ ਲੋਕਾਂ ਨੂੰ ਪਹੁੰਚ ਕਰਕੇ ਇਸ ਨੂੰ ਵੱਢਵਾਉਣ ਲਈ ਕਿਹਾ ਜਾ ਚੁੱਕਾ ਹੈ, ਪ੍ਰੰਤੂ ਲਾਅਰੇ ਹੀ ਲਾਏ ਜਾ ਰਹੇ ਹਨ। ਦਿਨ ਵੇਲੇ ਵੀ ਇਸ ਸੁੱਕ ਚੁੱਕੇ ਰੁੱਖ ਦੀ ਜ਼ੱਦ ’ਚ ਆਉਣ ਵਾਲੇ ਲੋਕ ਰੱਬ ਦੇ ਆਸਰੇ ਹੀ ਕਹੇ ਜਾ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਦਰੱਖ਼ਤ ਨੂੰ ਛੇਤੀ ਤੋਂ ਛੇਤੀ ਵੱਢਵਾਇਆ ਜਾਵੇ।