ਸੰਤ ਬਾਬਾ ਉਕਾਰ ਨਾਥ ਜੀ ਕਾਲਾ ਬਾਹੀਆ ਵਾਲਿਆਂ ਦੀ ਮਨਾਈ ਬਰਸੀ
-ਪਿੰਡ ਭੱਠੇ ਤੋਂ ਡੇਰਾ
Publish Date: Sun, 31 May 2026 07:25 PM (IST)
Updated Date: Mon, 01 Jun 2026 04:12 AM (IST)

-ਪਿੰਡ ਭੱਠੇ ਤੋਂ ਡੇਰਾ ਸੰਤ ਬਾਬਾ ਉਕਾਰ ਨਾਥ ਕਾਲਾ ਬਾਹੀਆ ਤੱਕ 16 ਫੁੱਟੀ ਸੜਕ ਬਣਵਾਈ ਜਾਵੇਗੀ : ਵਿਧਾਇਕ ਬਲਕਾਰ -ਕਿਹਾ, ਸੜਕ ਦਾ ਨਿਰਮਾਣ ਕਾਰਜ ਜਲਦ ਹੋਵੇਗਾ ਆਰੰਭ ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਡੇਰਾ ਸੰਤ ਬਾਬਾ ਉਕਾਰ ਨਾਥ ਜੀ ਕਾਲਾ ਬਾਹੀਆਂ ਵਾਲਿਆਂ ਦੀ 39 ਬਰਸੀ ਦੇ ਸਬੰਧ ਵਿੱਚ ਸਲਾਨਾ ਬਰਸੀ ਸਮਾਗਮ ਸਮੂਹ ਗ੍ਰਾਮ ਪੰਚਾਇਤ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ! ਇਸ ਮੌਕੇ ਭਾਈ ਦਵਿੰਦਰ ਸਿੰਘ ਸੋਢੀ ਜਲੰਧਰ ਵਾਲੇ, ਭਾਈ ਫਰਿਆਦ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਜਗਜੀਤ ਸਿੰਘ , ਭਾਈ ਸੁਖਵਿੰਦਰ ਸਿੰਘ ਜਗਰਾਵਾਂ ਵਾਲੇ , ਸੰਤ ਬਾਬਾ ਉਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਭਾਈ ਤਰਲੋਚਨ ਸਿੰਘ ਦੋਲੀਕੇ ਢਾਡੀ ਜਥਾ ਵੱਲੋਂ ਕਥਾ ਕੀਰਤਨ ਅਤੇ ਗੁਰੂ ਇਤਿਹਾਸ ਸੰਗਤਾਂ ਨੂੰ ਸਵਰਨ ਕਰਵਾਇਆ ਗਿਆ। ਇਸ ਉਪਰੰਤ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਹਲਕਾ ਵਿਧਾਇਕ ਬਲਕਾਰ ਸਿੰਘ ਵਲੋ ਸੰਬੋਧਨ ਕਰਦੇ ਹੋਏ ਸੰਤ ਬਾਬਾ ਉਂਕਾਰ ਨਾਥ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਉਂਕਾਰ ਨਾਥ ਉੱਚ ਕੋਟੀ ਦੇ ਸੰਤ ਮਹਾਂਪੁਰਸ਼ ਤੇ ਵਿਦਵਾਨ ਸਨ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਭੱਠੇ ਤੋਂ ਡੇਰਾ ਸੰਤ ਬਾਬਾ ਉਕਾਰ ਨਾਥ ਕਾਲਾ ਬਾਹੀਆ ਤੱਕ 16 ਫੁੱਟੀ ਸੜਕ ਮਾਰਕੀਟ ਕਮੇਟੀ ਵੱਲੋਂ ਇਕ ਕਰੋੜ ਇਕ ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਬਣਵਾਈ ਜਾਵੇਗੀ। ਇਸ ਉਪਰੰਤ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਨੇ ਦੱਸਿਆ ਕਿ ਸੜਕ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ , ਸੀਨੀਅਰ ਕਾਂਗਰਸੀ ਆਗੂ ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਥੇਦਾਰ ਗੁਰਜਿੰਦਰ ਸਿੰਘ ਭਤੀਜਾ ਮੈਂਬਰ ਜ਼ਿਲਾ ਪਰਿਸ਼ਦ, ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ ਕਾਂਗਰਸ, ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਸਰਦੂਲ ਸਿੰਘ ਬੂਟਾ ਡਾਇਰੈਕਟਰ ਮਿਲਕ ਪਲਾਂਟ , ਬਸਪਾ ਆਗੂ ਬਲਵਿੰਦਰ ਕੁਮਾਰ , ਕਿਸਾਨ ਆਗੂ ਹਰਸੁਲਿੰਦਰ ਸਿੰਘ ਢਿੱਲੋ, ਕਿਸਾਨ ਆਗੂ ਸੁਖਜਿੰਦਰ ਸਿੰਘ ਮੰਡ ਆਦਿ ਵਲੋ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਰਪੰਚ ਪਰਮਜੀਤ ਪਾਲ, ਰਣਜੀਤ ਸਿੰਘ, ਰਵਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਕੌਰ ਫੌਜਨ ,ਪਰਮਿੰਦਰ ਕੌਰ, ਬਲਵੀਰ ਕੌਰ ਸਾਰੇ ਪੰ , ਜਥੇ ਗੁਰਦੀਪ ਸਿੰਘ ਬਾਹੀਆ , ਨੰਬਰਦਾਰ ਸੁਰਿੰਦਰ ਸਿੰਘ, ਆਪ ਆਗੂ ਸੰਦੀਪ ਸਿੰਘ ਬੁੱਟਰ, ਪ੍ਰਿੰਸੀਪਲ ਚਰਨਾ ਰਾਮ, ਜੀਓਜੀ ਦਰਸ਼ਨ ਸਿੰਘ ਫੌਜੀ, ਨਸੀਬ ਚੰਦ ਆਦਿ ਵਲੋ ਸਾਂਝੇ ਤੌਰ ਤੇ ਆਏ ਹੋਏ ਸਿਆਸੀ ਆਗੂਆਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਹਰਵਿੰਦਰ ਸਿੰਘ ਵੀਰ ਰਹੀਮਪੁਰ ਵਾਲਿਆਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਛਬੀਲਾਂ ਲਗਾਈਆਂ ਗਈਆਂ।