ਜਲੰਧਰ ਦਿਹਾਤ ਪੁਲਿਸ ਦਾ ਨਸ਼ੇ ਖ਼ਿਲਾਫ਼ ਵੱਡਾ ਵਾਰ
2 ਮਹੀਨਿਆਂ ’ਚ 300
Publish Date: Sun, 10 May 2026 08:59 PM (IST)
Updated Date: Mon, 11 May 2026 04:15 AM (IST)

2 ਮਹੀਨਿਆਂ ’ਚ 300 ਤੋਂ ਵੱਧ ਕੀਤੇ ਗ੍ਰਿਫ਼ਤਾਰ 100 ਤੋਂ ਵੱਧ ਤਸਕਰ ਤੇ 200 ਤੋਂ ਵੱਧ ਨਸ਼ਾ ਕਰਨ ਵਾਲੇ ਫੜੇ ਹੈਰੋਇਨ-ਅਫੀਮ ਸਮੇਤ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਬਰਾਮਦ ਸੁਕਰਾਂਤ, ਜਾਗਰਣ, ਜਲੰਧਰ ਜਲੰਧਰ : ਦਿਹਾਤ ਪੁਲਿਸ ਨੇ ਜ਼ਿਲੇ ’ਚ ਨਸ਼ੇ ਖ਼ਿਲਾਫ਼ ਛੇੜੀ ਮੁਹਿੰਮ ਦੌਰਾਨ ਪਿਛਲੇ 2 ਮਹੀਨਿਆਂ ’ਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ 100 ਤੋਂ ਵੱਧ ਨਸ਼ਾ ਤਸਕਰ ਤੇ 200 ਤੋਂ ਵੱਧ ਨਸ਼ਾ ਕਰਨ ਵਾਲੇ ਸ਼ਾਮਲ ਹਨ। ਪੁਲਿਸ ਦਾ ਦਾਅਵਾ ਹੈ ਕਿ ਪਿੰਡਾਂ ਤੋਂ ਲੈ ਕੇ ਹਾਈਵੇ ਤੇ ਸੰਵੇਦਨਸ਼ੀਲ ਇਲਾਕਿਆਂ ਤੱਕ ਨਸ਼ੇ ਦੇ ਨੈੱਟਵਰਕ ਨੂੰ ਤੋੜਨ ਲਈ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ’ਚ ਹੀ ਲੱਗਭਗ 15 ਨਸ਼ਾ ਕਰਨ ਵਾਲੇ ਤੇ ਕਰੀਬ 10 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਵੱਖ-ਵੱਗ ਥਾਣਿਆਂ ’ਚ ਮਾਮਲੇ ਦਰਜ ਕੀਤੇ ਗਏ ਹਨ। ਕਾਰਵਾਈ ਦੌਰਾਨ ਪੁਲਿਸ ਨੇ ਹੈਰੋਇਨ, ਅਫੀਮ, ਨਸ਼ੇ ਵਾਲੀਆਂ ਗੋਲੀਆਂ, ਟੀਕੇ ਤੇ ਹੋਰ ਪਦਾਰਥ ਵੀ ਬਰਾਮਦ ਕੀਤੇ ਹਨ। ਦਿਹਾਤੀ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੀ ਪਛਾਣ ਕਰਨ ਲਈ ਤਕਨੀਕੀ ਮਾਨੀਟਰਿੰਗ, ਮੁਖਬਰ ਨੈੱਟਵਰਕ ਤੇ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਥਾਣਾ ਪੱਧਰ ’ਤੇ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਸ਼ਹਿਰ ਦੇ ਆਉਣ-ਜਾਣ ਵਾਲੇ ਰਸਤੇ ’ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਬਾਕਸ-- ਪਿੰਡਾਂ ਅਤੇ ਕਸਬਿਆਂ ’ਚ ਵਧਾਈ ਗਈ ਨਿਗਰਾਨੀ ਪੁਲਿਸ ਨੇ ਨਸ਼ੇ ਖ਼ਿਲਾਫ਼ ਮੁਹਿੰਮ ਨੂੰ ਸਿਰਫ ਸ਼ਹਿਰਾਂ ਤੱਕ ਸੀਮਿਤ ਨਹੀਂ ਰੱਖਿਆ, ਬਲਕਿ ਦਿਹਾਤੀ ਇਲਾਕਿਆਂ ’ਚ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕਈ ਪਿੰਡਾਂ ’ਚ ਪੁਲਿਸ ਨੇ ਸਰਚ ਆਪ੍ਰੇਸ਼ਨ ਚਲਾ ਕੇ ਸ਼ੱਕੀ ਲੋਕਾਂ ਦੀ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ’ਚ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾਉਣ ਵਾਲੇ ਤਸਕਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਰਿਹਾ ਹੈ। ਬਾਕਾਸ- ਮੁਹਿੰਮ ’ਚ ਜੁੜੀਆਂ ਸਾਰੀਆਂ ਟੀਮਾਂ ਜਲੰਧਰ ਦਿਹਾਤ ਪੁਲਿਸ ਮੁਤਾਬਕ ਨਸ਼ੇ ਖ਼ਿਲਾਫ਼ ਮੁਹਿੰਮ ’ਚ ਵਿਸ਼ੇਸ਼ ਸੈੱਲ, ਸੀਆਈਏ ਸਟਾਫ ਤੇ ਥਾਣਿਆਂ ਦੀ ਸੰਯੁਕਤ ਟੀਮਾਂ ਕੰਮ ਕਰ ਰਹੀਆਂ ਹਨ। ਪੁਲਿਸ ਰਿਕਾਰਡ ਮੁਤਾਬਕ ਪਿਛਲੇ 2 ਮਹੀਨਿਆਂ ’ਚ ਦਰਜਨਾਂ ਛਾਪੇਮਾਰੀ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ’ਚ ਕਈ ਪੁਰਾਣੇ ਤਸਕਰਾਂ ਨੂੰ ਵੀ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕਸ-- ਪੁਲਿਸ ਦੀ ਹੁਣ ਤੱਕ ਦੀ ਵੱਡੀ ਕਾਰਵਾਈ ਪਿਛਲੇ ਦੋ ਮਹੀਨਿਆਂ ਦੌਰਾਨ ਜ਼ਿਲ੍ਹੇ ’ਚ ਐੱਨਡੀਪੀਐੱਸ ਐਕਟ ਤਹਿਤ ਵੱਡੀ ਸੰਖਿਆ ’ਚ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ’ਚ ਨਸ਼ਾ ਵੇਚਣ, ਸਪਲਾਈ ਕਰਨ ਤੇ ਸੇਵਨ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ਾਮਲ ਹੈ। ਪੁਲਿਸ ਨੇ ਕਈ ਮਾਮਲਿਆਂ ’ਚ ਸਪਲਾਈ ਚੇਨ ਤੱਕ ਪਹੁੰਚਣ ਲਈ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਵੀ ਕੀਤੀ ਹੈ। ਬਾਕਸ-- ਹੁਣ ਤੱਕ ਦਾ ਅੰਦਾਜ਼ਾ ਲਾਇਆ ਗਿਆ ਕਾਰਵਾਈ ਡਾਟਾ - ਗ੍ਰਿਫਤਾਰ ਲੋਕ: 300 - ਗ੍ਰਿਫਤਾਰ ਨਸ਼ਾ ਤਸਕਰ : 100 - ਗ੍ਰਿਫਤਾਰ ਨਸ਼ਾ ਕਰਨ ਵਾਲੇ: 200 - ਪਿਛਲੇ 2 ਦਿਨਾਂ ’ਚ ਗ੍ਰਿਫ਼ਤਾਰ ਤਸਕਰ : ਕਰੀਬ 10 - ਪਿਛਲੇ 2 ਦਿਨਾਂ ’ਚ ਫੜੇ ਗਏ ਨਸ਼ਾ ਕਰਨ ਵਾਲੇ : ਕਰੀਬ 15 - ਦਰਜ ਐੱਨਡੀਪੀਐੱਸ ਮਾਮਲੇ : 120 - ਬਰਾਮਦ ਹੈਰੋਇਨ : ਲੱਗਪਗ 1.5 ਕਿੱਲੋ - ਬਰਾਮਦ ਅਫੀਮ: ਕਰੀਬ 4 ਕਿੱਲੋ - ਨਸ਼ੇ ਵਾਲੀਆਂ ਗੋਲੀਆਂ/ਕੈਪਸੂਲ : 15 ਹਜ਼ਾਰ ਤੋਂ ਵੱਧ - ਨਸ਼ੇ ਵਾਲੇ ਟੀਕੇ : 500 - ਡਰੱਗ ਮਨੀ ਬਰਾਮਦ : ਪੰਜ ਲੱਖ ਰੁਪਏ (ਕਰੀਬ) ਬਾਕਸ-- ਹੈਰੋਇਨ ਤੇ ਸਿੰਥੇਟਿਕ ਡਰੱਗਸ ’ਤੇ ਫੋਕਸ ਜ਼ਿਲ੍ਹੇ ’ਚ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈਰੋਇਨ ਤੇ ਸਿੰਥੇਟਿਕ ਡਰੱਗ ਹਨ। ਇਸੇ ਲਈ ਸਰਹੱਦ ਨਾਲ ਜੁੜੇ ਰਸਤੇ ਤੇ ਸ਼ੱਕੀ ਸਪਲਾਈ ਚੈਨਲਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਕਈ ਮਾਮਲਿਆਂ ’ਚ ਪੁਲਿਸ ਨੇ ਅਜਿਹੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦੂਜੇ ਜ਼ਿਲ੍ਹਿਆਂ ਤੇ ਸੂਬਿਆਂ ਤੋਂ ਨਸ਼ੇ ਦੀ ਖੇਪ ਲੈ ਕੇ ਜਲੰਧਰ ਦਿਹਾਤ ਇਲਾਕੇ ’ਚ ਸਪਲਾਈ ਕਰ ਰਹੇ ਸਨ। ਜਾਂਚ ਦੌਰਾਨ ਕੁਝ ਮਾਮਲਿਆਂ ’ਚ ਇਹ ਵੀ ਸਾਹਮਣੇ ਆਇਆ ਕਿ ਨੌਜਵਾਨਾਂ ਨੂੰ ਪਹਿਲਾਂ ਨਸ਼ੇ ਦੀ ਮੁਫ਼ਤ ਡੋਜ਼ ਦਿੱਤੀ ਜਾਂਦੀ ਸੀ ਤੇ ਬਾਅਦ ’ਚ ਉਨ੍ਹਾਂ ਨੂੰ ਇਸ ਦੀ ਲਤ ਲਾ ਕੇ ਕਾਰੋਬਾਰ ਵਧਾਇਆ ਜਾਂਦਾ ਸੀ। ਪੁਲਿਸ ਹੁਣ ਅਜਿਹੇ ਨੈੱਟਵਰਕ ਦੀ ਆਰਥਿਕ ਜਾਂਚ ਵੀ ਕਰ ਰਹੀ ਹੈ। ਬਾਕਸ-- ਨਸ਼ਾ ਕਰਨ ਵਾਲਿਆਂ ਨੂੰ ਛੁਡਵਾਉਣ ਦੀ ਵੀ ਕੋਸ਼ਿਸ਼ ਪੁਲਿਸ ਸਿਰਫ ਤਸਕਰਾਂ ਨੂੰ ਫੜਨਾ ਹੀ ਟੀਚਾ ਨਹੀਂ ਹੈ, ਬਲਕਿ ਨਸ਼ੇ ਦੀ ਗ੍ਰਿਫਤ ’ਚ ਆਏ ਨੌਜਵਾਨਾਂ ਨੂੰ ਮੁੱਖ ਧਾਰਾ ’ਚ ਵਾਪਸ ਲਿਆਉਣਾ ਵੀ ਜ਼ਰੂਰੀ ਹੈ। ਇਸੇ ਤਹਿਤ ਕਈ ਲੋਕਾਂ ਨੂੰ ਕਾਉਂਸਲਿੰਗ ਤੇ ਡੀ-ਐਡਿਕਸ਼ਨ ਸੈਂਟਰ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਪੁਲਿਸ ਪਿੰਡਾਂ ’ਚ ਜਾਗਰੂਕਤਾ ਪ੍ਰੋਗਰਾਮ ਵੀ ਚਲਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਕੋਟਸ........... ਜਿਨ੍ਹਾਂ ਲੋਕਾਂ ਦਾ ਨਾਂ ਨਸ਼ੇ ਦੇ ਕਾਰੋਬਾਰ ’ਚ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਡਰੱਗ ਮਨੀ ਨਾਲ ਬਣਾਈਆਂ ਗਈਆਂ ਸੰਪਤੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ’ਚ ਹੋਰ ਵੱਡੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ। ਸੰਵੇਦਨਸ਼ੀਲ ਇਲਾਕਿਆਂ ਦੀ ਸੂਚੀ ਤਿਆਰ ਕਰ ਕੇ ਉਥੇ ਲਗਾਤਾਰ ਰੇਡ ਤੇ ਚੈਕਿੰਗ ਕੀਤੀ ਜਾਵੇਗੀ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ ਤਾਂ ਜੋ ਸਮੇਂ ’ਤੇ ਕਾਰਵਾਈ ਕੀਤੀ ਜਾ ਸਕੇ। ਜਾਣਕਾਰੀ ਦੇਣ ਵਾਲਿਆਂ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ। ਐੱਸਐੱਸਪੀ, ਹਰਵਿੰਦਰ ਸਿੰਘ ਵਿਰਕ।