ਫੋਕੀ ਸ਼ੋਹਰਤ ਲਈ ਹੋ ਰਹੀ ਹੈ ਇਸ਼ਤਿਹਾਰਬਾਜ਼ੀ : ਸੰਧੂ
ਅਜੇ ਸਿੰਘ ਨਾਗੀ, ਪੰਜਾਬੀ
Publish Date: Sat, 09 May 2026 09:12 PM (IST)
Updated Date: Sat, 09 May 2026 09:14 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ
ਫਿਲੌਰ : ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਫੋਕੀ ਸ਼ੋਹਰਤ ਖੱਟਣ ਲਈ ਇਸ਼ਤਿਹਾਰਬਾਜ਼ੀ ਲਈ ਲੱਖਾਂ ਰੁਪਏ ਦੀਆਂ ਫਲੈਕਸਾਂ ਲਾ ਕੇ ਪੰਜਾਬੀਆਂ ਦਾ ਨੁਕਸਾਨ ਕਰ ਰਹੀ ਹਨ ਤੇ ਪੰਜਾਬ ਵਾਸੀ ਇਨ੍ਹਾਂ ਗੱਲਾਂ ਤੋਂ ਭਲੀਭਾਂਤ ਜਾਣੂ ਹੋ ਗਏ ਹਨ। ਵਿਧਾਨ ਸਭਾ ਚੋਣਾਂ ਤੋਂ ਔਰਤਾਂ ਨਾਲ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਹ ਅੱਜ ਤੱਕ ਖੋਖਲਾ ਸਾਬਿਤ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਪਾਰਟੀ ਹਲਕਾ ਫਿਲੌਰ ਦੇ ਸੀਨੀਅਰ ਆਗੂ ਰਾਜਿੰਦਰ ਸੰਧੂ ਨੇ ਕੀਤਾ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਤਕਰੀਬਨ ਸਾਢੇ ਚਾਰ ਸਾਲ ਦੇ ਪੈਸੇ ਬੀਬੀਆਂ ਦੇ ਖਾਤਿਆਂ ਵਿੱਚ ਪਾਏ ਜਾਣ ਤਾਂ ਜੋ ਔਰਤਾਂ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ।