ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਵੱਲੋਂ ਇਕੱਤਰਤਾ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ
Publish Date: Sat, 09 May 2026 08:45 PM (IST)
Updated Date: Sat, 09 May 2026 08:47 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੀ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਜਨਰਲ ਸਕੱਤਰ ਤਰਸੇਮ ਮਸੀਹ ਕਾਹਨੂੰਵਾਨ ਵੱਲੋਂ ਕੀਤੀ ਗਈ। ਇਸ ਮੌਕੇ ਸੰਸਥਾ ਦੇ ਭਵਿੱਖੀ ਰੂਪ-ਰੇਖਾ ਅਤੇ ਜਥੇਬੰਦਕ ਢਾਂਚੇ ਨੂੰ ਲੈ ਕੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਹਨੂੰਵਾਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਸਥਾ ਨੂੰ ਰਾਜਨੀਤਿਕ, ਅਨੁਸ਼ਾਸਨਿਕ ਅਤੇ ਲੋਕਤੰਤਰਿਕ ਤਰੀਕਿਆਂ ਨਾਲ ਵਧੇਰੇ ਮਜ਼ਬੂਤ ਬਣਾਉਣ ਦਾ ਅਹਿਦ ਲਿਆ ਗਿਆ। ਨੌਜਵਾਨ ਵਰਗ ਨੂੰ ਸੰਸਥਾ ਨਾਲ ਜੋੜ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਸਮਾਜਿਕ ਨਿਆਂ ਅਤੇ ਮਸੀਹੀ ਭਾਈਚਾਰੇ ਦੇ ਹੱਕਾਂ ਲਈ ਇੱਕਜੁੱਟ ਹੋ ਕੇ ਲੜਨ ਦੀ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਇਲੀਅਸ ਮਸੀਹ ਪ੍ਰਤਾਪਪੁਰਾ, ਡਾ. ਵਿਲੀਅਮ ਸ਼ਾਹਕੋਟ, ਸਨਾਵਰ ਮਸੀਹ ਭੱਟੀ, ਸਟੀਫਨ ਹੰਸ, ਪਾਸਟਰ ਜੌਹਨਸਨ ਟਾਈਟਸ, ਰੇਵ ਡੈਨੀਅਲ ਸਿੱਧੂ, ਗਲੈਡਵਿਨ ਗੁਫਰਾਨ, ਡੌਲੀ ਮਸੀਹ, ਐਡਵੋਕੇਟ ਰੋਹਿਤ ਮਸੀਹ ਕਾਹਨੂੰਵਾਨ, ਵਿਜੇ ਗੁਲਜ਼ਾਰ, ਸੁਮਨ ਮਸੀਹ ਕਾਹਨੂੰਵਾਨ, ਡੈਨੀਅਲ ਸ਼ਾਹਕੋਟ, ਵਿਪਨ ਫੋਲੜੀਵਾਲ, ਮੈਥਿਊ ਘਈ, ਸ਼੍ਰੀਮਤੀ ਪ੍ਰੀਤੀ ਅਤੇ ਮੋਨੂੰ ਸਰਪੰਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।