ਸਵੱਛਤਾ ਸਰਵੇਖਣ ਲਈ ਲੋਕਾਂ ਦੇ ਲਏ ਜਾਣਗੇ ਵਿਚਾਰ
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ
Publish Date: Sat, 09 May 2026 08:26 PM (IST)
Updated Date: Sat, 09 May 2026 08:29 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਨਗਰ ਨਿਗਮ ਸਸਵੱਛਾ ਸਰਵੇਖਣ ਲਈ 45 ਹਜ਼ਾਰ ਲੋਕਾਂ ਦੇ ਵਿਚਾਰ ਦਰਜ ਕਰਨ ਲਈ ਹੈਲਥ ਬ੍ਰਾਂਚ ਅਗਲੇ ਹਫਤੇ ਤੋਂ ਸਰਗਰਮ ਹੋਵੇਗੀ। ਹੁਣ ਤਕ 6 ਹਜ਼ਾਰ ਦੇ ਲਗਪਗ ਲੋਕਾਂ ਦੇ ਵਿਚਾਰ ਦਰਜ ਕੀਤੇ ਜਾ ਚੁੱਕੇ ਹਨ। ਉਕਤ 45 ਹਜ਼ਾਰ ਲੋਕਾਂ ਦੇ ਵਿਚਾਰ ਦਰਜ ਕਰਨ ਲਈ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਵੱਲੋਂ ਹੈਲਥ ਬ੍ਰਾਂਚ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ 45 ਹਜ਼ਾਰ ਲੋਕਾਂ ਦੇ ਵਿਚਾਰ ਦਰਜ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ। ਇਸ ਸਬੰਧੀ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਸਵੱਛਤਾ ਸਰਵੇਖਣ ’ਚ ਜਲੰਧਰ ਨਗਰ ਨਿਗਮ ਦਾ ਰੈਂਕ ਵਧਾਉਣ ਲਈ ਅਗਲੇ ਹਫਤੇ ਤੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ’ਚ ਮੇਅਰ ਤੇ ਨਿਗਮ ਕਮਿਸ਼ਨਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।