ਸੜਕ ਹਾਦਸੇ ਦੌਰਾਨ ਇਕ ਦੀ ਮੌਤ, 3 ਜ਼ਖਮੀ
ਅਜੇ ਸਿੰਘ ਨਾਗੀ, ਪੰਜਾਬੀ
Publish Date: Sat, 02 May 2026 09:00 PM (IST)
Updated Date: Sun, 03 May 2026 04:18 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪਿੰਡ ਸੰਗਤਪੁਰ ਬੱਸ ਅੱਡਾ ’ਤੇ ਹੋਏ ਭਿਆਨਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਹੋਈ ਮੌਤ ਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋਲ ਗਏ। ਫਿਲੌਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਫਿਲੌਰ ਨੇ ਦੱਸਿਆ ਕਿ ਉਸ ਦਾ ਭਰਾ ਕੁਲਦੀਪ ਸਿੰਘ (58) ਸਵੇਰੇ ਕੋਲਡ ਡਰਿੰਕ ਦੀ ਸਪਲਾਈ ਦੇਣ ਲਈ ਦੁਕਾਨਾਂ ’ਤੇ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਭਰਾ ਕੁਲਦੀਪ ਸਿੰਘ ਦਾ ਨੂਰਮਹਿਲ ਰੋਡ ਸੰਗਤਪੁਰ ਬੱਸ ਅੱਡਾ ’ਤੇ ਐਕਸੀਡੈਂਟ ਹੋ ਗਿਆ ਹੈ। ਉਹ ਜਦ ਮੈਂ ਮੌਕੇ ’ਤੇ ਪਹੁੰਚਿਆ ਤਾਂ ਉਸ ਦੇ ਭਰਾ ਕੁਲਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਈ-ਰਿਕਸ਼ਾ ’ਤੇ ਸਾਮਾਨ ਲੈ ਕੇ ਨੂਰਮਹਿਲ ਸਾਈਡ ਜਾ ਰਿਹਾ ਸੀ ਤੇ ਨੂਰਮਹਿਲ ਸਾਈਡ ਤੋਂ ਆ ਰਹੀ ਪੰਚ ਗੱਡੀ ਨੰਬਰ ਪੀਬੀ 43, ਐੱਚ 0452 ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋਲ ਗਈਸ ਤੇ ਈ-ਰਿਕਸ਼ਾ ਚਾਲਕ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਗੱਡੀ ’ਚ ਸਵਾਰ ਪੰਜ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਤੇ 3 ਵਿਅਕਤੀਆਂ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਗੱਡੀ ਡਰਾਈਵਰ ਬਿੱਟੂ ਕੁਮਾਰ ਪੁੱਤਰ ਪੱਪੂ ਕੁਮਾਰ ਨੇ ਦੱਸਿਆ ਕਿ ਉਹ ਨਕੋਦਰ ਤੋਂ ਮੱਥਾ ਟੇਕ ਕੇ ਮਾਛੀਵਾੜਾ ਜਾ ਰਹੇ ਸੀ ਤਾਂ ਸੰਗਤ ਅੱਡੇ ’ਤੇ ਈ-ਰਿਕਸ਼ਾ ਨਾਲ ਟੱਕਰ ਹੋ ਗਈ। ਮੌਕੇ ’ਤੇ ਪੁੱਚੇ ਥਾਣਾ ਬਿਲਗਾ ਤੋਂ ਏਐੱਸਆਈ ਬਗੀਚਾ ਸਿੰਘ ਨੇ ਦੱਸਿਆ ਕਿ ਸਵੇਰੇ 112 ’ਤੇ ਕਾਲ ਆਈ ਸੀ ਕਿ ਸੰਗਤਪੁਰ ਅੱਡਾ ’ਤੇ ਐਕਸੀਡੈਂਟ ਹੋ ਗਿਆ ਹੈ•। ਉਨ੍ਹਾਂ ਆ ਕੇ ਦੇਖਿਆ ਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਤੇ 3 ਵਿਅਕਤੀ ਜ਼ਖ਼ਮੀ ਹੋ ਚੁੱਕੇ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ ਤੇ ਲਾਸ਼ ਨੂੰ ਵੀ ਸਿਵਲ ਹਸਪਤਾਲ ਫਿਲੌਰ ਦੀ ਮੋਰਚਰੀ ’ਚ ਰਖਵਾਇਆ ਗਿਆ ਤੇ ਗੱਡੀ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪਰਿਵਾਰਕ ਮੈਂਬਰ ਜੋ ਵੀ ਬਿਆਨ ਲਿਖਵਾਉਂਦੇ ਹਨ ਉਸ ਅਨੁਸਾਰ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।