ਹਰਸੀਰਤ ਰਾਏ ਨੇ ਪਾਸ ਕੀਤੀ ਐੱਨਐੱਮਐੱਮਐੱਸ ਵਜ਼ੀਫਾ ਪ੍ਰੀਖਿਆ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ,
Publish Date: Sat, 02 May 2026 08:51 PM (IST)
Updated Date: Sun, 03 May 2026 04:18 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ਦੀ ਵਿਦਿਆਰਥਣ ਹਰਸੀਰਤ ਰਾਏ ਪੁੱਤਰੀ ਕੁਲਦੀਪ ਰਾਏ ਨੇ ਸੈਸ਼ਨ 2025-26 ’ਚ ਆਯੋਜਿਤ ਕੀਤੀ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਪਾਸ ਕੀਤੀ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨ ਵਾਸਤੇ ਸਰਕਾਰ ਵੱਲੋਂ ਹਰ ਸਾਲ ਵਜ਼ੀਫਾ ਪ੍ਰੀਖਿਆ ਲਈ ਜਾਂਦੀ ਹੈ ਤੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 9ਵੀ ਤੋਂ 12ਵੀ ਕਲਾਸ ਤੱਕ ਦੀ ਪੜ੍ਹਾਈ ਕਰਨ ਲਈ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸਟਾਫ਼ ਨੇ ਵਿਦਿਆਰਥਣ ਹਰਸੀਰਤ ਰਾਏ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਇਸ ਜਿੱਤ ਦੀ ਵਧਾਈ ਦਿੱਤੀ। ਕਲਾਸ ਇੰਚਾਰਜ ਰਾਜਵੰਤ ਕੌਰ, ਬਲਜੀਤ ਕੌਰ ਸੈਣੀ ਨੇ ਵਿਦਿਆਰਥਣ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਨਲਿਨੀ ਸਿੱਕਾ, ਪੂਨਮ ਦੱਤਾ, ਪਰਮਿੰਦਰਜੀਤ ਕੌਰ, ਲਵਲੀਨ, ਬਲਜੀਤ ਕੌਰ, ਰਾਜਿੰਦਰ ਸਿੰਘ, ਰੂਪ ਰਾਣੀ, ਰੰਜਨਾ, ਸਰਬਜੀਤ ਕੌਰ, ਗਗਨਦੀਪ ਕੌਰ, ਧੀਰਜ ਕਲਸੀ, ਗੀਤਾ ਦੇਵੀ, ਅੰਮ੍ਰਿਤਾ ਰਾਣੀ, ਨਿਰਮਲ ਕੌਰ, ਜਤਿੰਦਰ ਕੌਰ, ਲਲਿਤ ਕੁਮਾਰ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਜਗਦੀਪ ਸਿੰਘ, ਹਰਨੀਤ ਸਿੰਘ ਦਿਓਲ ਤੇ ਰੁਪਿੰਦਰ ਸਿੰਘ ਹਾਜ਼ਰ ਸਨ।