ਸੇਵਾਮੁਕਤ ਪੰਚਾਇਤ ਅਫਸਰ ਨੂੰ ਵਿਦਾਇਗੀ ਪਾਰਟੀ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ,
Publish Date: Sat, 02 May 2026 08:18 PM (IST)
Updated Date: Sun, 03 May 2026 04:17 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੇਵਾ-ਮੁਕਤ ਪੰਚਾਇਤ ਅਫਸਰ ਭੁਪਿੰਦਰ ਸਿੰਘ ਦੇ ਸਨਮਾਨ ’ਚ ਸਥਾਨਕ ਪੰਡੋਰੀ ਰਿਜ਼ੋਰਟ ’ਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਉਹ ਪੰਚਾਇਤ ਵਿਭਾਗ ਪੰਜਾਬ ’ਚ 30 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬਤੌਰ ਪੰਚਾਇਤ ਅਫਸਰ ਬੀਡੀਪੀਓ ਦਫ਼ਤਰ ਸੁਲਤਾਨਪੁਰ ਲੋਧੀ ਤੋਂ ਸੇਵਾ ਮੁਕਤ ਹੋਏ ਹਨ। ਇਸ ਦਫ਼ਤਰ ’ਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਤੇ ਹੋਰ ਆਗੂਆ ਵੱਲੋਂ ਭੁਪਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਭੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਵਾਜਿਆਂ ਗਾਜਿਆ ਨਾਲ ਸੁਲਤਾਨਪੁਰ ਲੋਧੀ ਤੋਂ ਸ਼ਾਹਕੋਟ ਲਿਆਂਦਾ ਗਿਆ। ਇੱਥੇ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵੱਖ ਵੱਖ ਵਰਗ ਦੇ ਲੋਕਾਂ ਵੱਲੋਂ ਜੋੜੀ ਨੂੰ ਭਰਪੂਰ ਤੋਹਫ਼ੇ ਭੇਟ ਕੀਤੇ ਗਏ। ਦੋਵੇਂ ਥਾਵਾਂ ’ਤੇ ਹੋਣ ਵਾਲੇ ਸ਼ਾਨਦਾਰ ਸਾਮਗਮਾਂ ’ਚ ਸ਼ਾਮਲ ਹੋਣ ਵਾਲੇ ਪਤਵੰਤਿਆਂ ’ਚ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ‘ਆਪ’ ਸੁਲਤਾਨਪੁਰ ਲੋਧੀ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ, ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਗੁਰਮੀਤ ਸਿੰਘ ਕਾਹਲੋਂ ਬੀਡੀਪੀਓ ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਸਿੱਧੂ ਬੀਡੀਪੀਓ ਧੂਰੀ(ਸੰਗਰੂਰ), ਪਰਮਿੰਦਰ ਸਿੰਘ ਬੀਡੀਪੀਓ ਗੁਰੂ ਹਰਿ ਸਹਾਇ, ਬਲਜੀਤ ਸਿੰਘ ਬੱਗਾ ਬੀਡੀਪੀਓ ਸ਼ਾਹਕੋਟ, ਸੁਖਦੀਪ ਸਿੰਘ ਕੰਗ ਪੀਏ ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਕਪੂਰਥਲਾ, ਸੁਰਿੰਦਰ ਸਿੰਘ ਬਾਂਸਲ, ਸੁਖਵਿੰਦਰ ਸਿੰਘ ਸਾਹਬਾ ਸਾਬਕਾ ਸਰਪੰਚ ਬਾਹਮਣੀਆਂ, ਬਖਤਾਵਰ ਸਿੰਘ ਤੇ ਗੁਰਮੀਤ ਸਿੰਘ ਬੱਬੂ (ਦੋਵੇਂ ਸਾਬਕਾ ਸਰਪੰਚ), ਨੱਥਾ ਸਿੰਘ ਜ਼ਾਫਰਵਾਲ ਸੇਵਾ-ਮੁਕਤ ਮੰਡੀ ਸੁਪਰਵਾਈਜ਼ਰ, ਸੁਰਿੰਦਰ ਸਿੰਘ, ਜਗਤਾਰ ਸਿੰਘ ਪ੍ਰਧਾਨ ਆਦਿ ਸ਼ਾਮਲ ਸਨ।