ਕੇਐੱਮਵੀ ਨੇ ਸਮਰੱਥ ਇੰਟਰਨਸ਼ਿਪ ਪ੍ਰੋਗਰਾਮ ਕਰਵਾਇਆ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 02 May 2026 07:52 PM (IST)
Updated Date: Sun, 03 May 2026 04:17 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਕੰਨਿਆ ਮਹਾਵਿਦਿਆਲਾ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਨੇ ‘ਨੈਸ਼ਨਲ ਅਨਵੇਸ਼ਿਕਾ ਨੈੱਟਵਰਕ ਆਫ਼ ਇੰਡੀਆ ਆਰਸੀ-02’ ਦੇ ਸਹਿਯੋਗ ਨਾਲ ਸਵਾਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਦੇ ਵਿਦਿਆਰਥੀਆਂ ਨੂੰ ਐਨੀਮੇਸ਼ਨ ਤੇ ਫਿਜ਼ਿਕਸ ਵਰਗੇ 2 ਮਹੱਤਵਪੂਰਨ ਖੇਤਰਾਂ ਤੋਂ ਜਾਣੂ ਕਰਵਾਉਣਾ ਲਈ ਸਮਰੱਥ ਇੰਟਰਨਸ਼ਿਪ ਪ੍ਰੋਗਰਾਮ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਐਨੀਮੇਸ਼ਨ ਦੇ ਮੂਲ ਸਿਧਾਂਤਾਂ ਮੋਸ਼ਨ ਡਿਜ਼ਾਈਨ ਤੇ ਵਿਜ਼ੂਅਲ ਸਟੋਰੀਟੇਲਿੰਗ ਬਾਰੇ ਸਿਖਾਇਆ ਗਿਆ। ਫਿਜ਼ਿਕਸ ਸੈਸ਼ਨ ’ਚ ਵਿਦਿਆਰਥੀਆਂ ਨੇ ਗਤੀ, ਤਰੰਗਾਂ, ਬਿਜਲੀ ਤੇ ਪ੍ਰਕਾਸ਼ ਵਿਗਿਆਨ ਵਰਗੀਆਂ ਮੁੱਖ ਧਾਰਨਾਵਾਂ ਨੂੰ ਪ੍ਰਯੋਗਾਂ ਤੇ ਇੰਟਰਐਕਟਿਵ ਚਰਚਾਵਾਂ ਰਾਹੀਂ ਸਮਝਿਆ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਪਹੁੰਚ ਅਪਣਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ ਇਸ ਉਪਰਾਲੇ ਲਈ ਫਿਜ਼ਿਕਸ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀਆਂ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।