ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਜਾ.ਸ., ਜਲੰਧਰ : ਸ਼੍ਰੀ
Publish Date: Sun, 26 Apr 2026 10:12 PM (IST)
Updated Date: Sun, 26 Apr 2026 10:16 PM (IST)
ਜਾ.ਸ., ਜਲੰਧਰ : ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਦੇ ਚੇਅਰਮੈਨ ਅਤੇ ਉਦਯੋਗਪਤੀ ਓਮ ਪ੍ਰਕਾਸ਼ ਸੱਪਲ ਨੇ ਕਿਹਾ ਕਿ ਅੰਨ ਦਾ ਦਾਨ ਸਭ ਤੋਂ ਉੱਤਮ ਕਰਮ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸ਼ਾਸਤਰਾਂ ਵਿਚ ਵੀ ਅੰਨ ਦਾ ਦਾਨ ਕਰਨ ਨੂੰ ਧਰਮ ਦਾ ਮੂਲ ਦੱਸਿਆ ਗਿਆ ਹੈ। ਨਿਰਧਨ ਸੇਵਾ ਸੰਮਤੀ ਵੱਲੋਂ ਐਤਵਾਰ ਨੂੰ ਕਰਵਾਏ ਗਏ ਰਾਸ਼ਨ ਵੰਡਣ ਸਮਾਗਮ ਦੌਰਾਨ ਸ਼ਾਮਲ ਹੋਏ ਓਮ ਪ੍ਰਕਾਸ਼ ਸੱਪਲ ਨੇ ਕਿਹਾ ਕਿ ਅੰਨ ਦਾ ਦਾਨ ਦੇਣ ਨਾਲ ਇਨਸਾਨ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਸਮਾਗਮ ਦੀ ਸ਼ੁਰੂਆਤ ਸ਼੍ਰੀ ਗੌਰੀ ਗਣੇਸ਼ ਵੰਦਨਾ ਨਾਲ ਕੀਤੀ ਗਈ। ਐੱਸਬੀਟੀ ਮਾਡਲ ਸਕੂਲ ’ਚ ਕਰਵਾਏ ਗਏ 303ਵੇਂ ਰਾਸ਼ਨ ਵੰਡਣ ਸਮਾਗਮ ਵਿਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਪੰਡਿਤ ਅਨਿਲ ਕੁਮਾਰ ਨੇ ਵੀ ਅੰਨ ਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਓਮ ਪ੍ਰਕਾਸ਼ ਸੱਪਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿਨੇਸ਼ ਨਾਗਰ, ਅਸ਼ੋਕ ਕੁਮਾਰ, ਸਾਹਿਲ ਪਾਂਡੇ, ਅਸ਼ਵਨੀ ਮਹੇਰਾ, ਰਾਜਿੰਦਰ ਗੁਲਾਟੀ, ਮੁਕੇਸ਼ ਕੁਮਾਰ, ਪਰਮ ਕਪੂਰ ਅਤੇ ਸੇਵਾ ਲਾਲ ਸਮੇਤ ਕਈ ਮੈਂਬਰ ਮੌਜੂਦ ਸਨ।