ਪਿੰਡ ਭੱਟੀਆਂ ’ਚ ਕ੍ਰਿਕਟ ਟੂਰਨਾਮੈਂਟ ਅੱਜ
ਪਿੰਡ ਭੱਟੀਆਂ ਵਿਖੇ 7ਵਾਂ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਅੱਜ
Publish Date: Tue, 19 May 2026 07:16 PM (IST)
Updated Date: Tue, 19 May 2026 07:19 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਭੱਟੀਆਂ ਵਿਖੇ 7ਵਾਂ ਸ਼ਾਨਦਾਰ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ 20 ਮਈ ਨੂੰ ਕਰਵਾਇਆ ਜਾ ਰਿਹਾ ਹੈ। ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ’ਚ ਜੇਤੂ ਟੀਮ ਨੂੰ 21 ਹਜ਼ਾਰ ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 11 ਹਜ਼ਾਰ ਰੁਪਏ, ਜਦਕਿ ਤੀਜੇ ਅਤੇ ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 2100-2100 ਰੁਪਏ ਨਗਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੈਸਟ ਬਾਲਰ, ਮੈਨ ਆਫ਼ ਦਿ ਮੈਚ ਅਤੇ ਬੈਸਟ ਬੈਟਸਮੈਨ ਨੂੰ ਵੀ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਰਸ਼ਕਾਂ ਲਈ “ਪਹਿਲਾਂ ਆਓ, ਇਨਾਮ ਪਾਓ” ਤਹਿਤ ਕੂਪਨ ਸਕੀਮ ਰੱਖੀ ਗਈ ਹੈ, ਜਿਸ ’ਚ ਆਕਰਸ਼ਕ ਇਨਾਮ ਦਿੱਤੇ ਜਾਣਗੇ।