6ਵਾਂ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਹੋਇਆ ਸੰਪੰਨ
6ਵਾਂ ਦੋ ਦਿਨਾਂ ਕ੍ਰਿਕਟ ਟੂਰਨਾਮੈਂਟ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ
Publish Date: Sun, 26 Apr 2026 09:47 PM (IST)
Updated Date: Mon, 27 Apr 2026 04:20 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸਤਿਗੁਰੂ ਰਵਿਦਾਸ ਹੈਲਥ ਐਂਡ ਸਪੋਰਟਸ ਕਲੱਬ ਗੁਰਾਇਆ ਵੱਲੋਂ ਛੇਵਾਂ ਦੋ ਦਿਨਾਂ ਕ੍ਰਿਕਟ ਟੂਰਨਾਮੈਂਟ ਰਾਏ ਸਟੇਡੀਅਮ ਬੇਪਾਰਾਏ ਵਿਖੇ ਕਰਵਾਇਆ ਗਿਆ। ਜਿਸ ਦੇ ਵਿੱਚ 24 ਟੀਮਾਂ ਨੇ ਭਾਗ ਲਿਆ। ਮੈਚ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਸੰਜੇ ਅਟਵਾਲ ਅਤੇ ਰਾਸ਼ਟਰਪਤੀ ਅਵਾਰਡੀ ਤੇ ਸਮਾਜ ਸੇਵਕ ਹੈਪੀ ਮਾਹੀ ਨੇ ਰਲ ਕੇ ਕੀਤਾ। ਜਿਸ ਤੋਂ ਬਾਅਦ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦਾ ਫਾਈਨਲ ਮੈਚ ਜਮਾਲਪੁਰ ਤੇ ਚੱਕ ਹਕੀਮ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਚ ਚੱਕ ਹਕੀਮ ਦੀ ਟੀਮ ਜੇਤੂ ਰਹੀ ਅਤੇ ਜਮਾਲਪੁਰ ਟੀਮ ਰਨਰਅੱਪ ਰਹੀ। ਇਸ ਮੌਕੇ ਬੋਲਦਿਆਂ ਹੈਪੀ ਮਾਹੀ ਤੇ ਸੰਜੇ ਅਟਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਵਰਗਿਆਂ ਬਿਮਾਰੀਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਹਨਾ ਕਿਹਾ ਕਿ ਇਹ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਜਿਨਾਂ ਦੇ ਮੋਢਿਆਂ ਤੇ ਪੰਜਾਬ ਦੀ ਜਵਾਨੀ ਖੜੀ ਹੋਈ ਹੈ। ਉਹਨਾ ਨੌਜਵਾਨਾਂ ਨੂੰ ਅਤੇ ਜਿੱਤੀ ਹੋਈ ਟੀਮ ਨੂੰ ਵਧਾਈ ਦਿੱਤੀ ਅਤੇ ਇਹੋ ਜਿਹੇ ਉਪਰਾਲੇ ਅੱਗੇ ਵੀ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੀਪਾ ਠੇਕੇਦਾਰ, ਕਪਿਲ ਕੁਮਾਰ, ਓਮਾ ਠੇਕੇਦਾਰ, ਬਲਵੀਰ ਸੁਆਨ, ਗੌਰਵ ਬਾਵਾ, ਸੋਰਵ ਵਾਲੀਆ, ਜਸ਼ਨ, ਅਮਨ ਕੁਮਾਰ, ਮੋਹਿਤ ਅਤੇ ਸਤਿਗੁਰੂ ਰਵਿਦਾਸ ਹੈਲਥ ਐਂਡ ਸਪੋਰਟਸ ਕਲੱਬ ਦੀ ਸਾਰੀ ਟੀਮ ਹਾਜ਼ਰ ਰਹੀ।