ਡਰੋਲੀ ਕਲਾਂ ’ਚ ਖੂਨਦਾਨ ਕੈਂਪ 23 ਨੂੰ
ਡਰੋਲੀ ਕਲਾਂ ’ਚ 52ਵਾਂ ਖੂਨਦਾਨ ਕੈਂਪ 23 ਨੂੰ
Publish Date: Tue, 20 Jan 2026 07:18 PM (IST)
Updated Date: Tue, 20 Jan 2026 07:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਪਿੰਡ ਡਰੋਲੀ ਕਲਾਂ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ 52ਵਾਂ ਖੂਨਦਾਨ ਕੈਂਪ 23 ਜਨਵਰੀ ਨੂੰ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਤੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮੁੱਖ ਮਹਿਮਾਨ ਹੋਣਗੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਹੀਦ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਪਿੰਡ ਡਰੋਲੀ ਕਲਾਂ ’ਚ ਧੰਨ-ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਮਹਾਰਾਜ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਤਹਿਤ ਦਸਵੰਧ ਗਰੀਬਾਂ ਲਈ ਵੈੱਲਫੇਅਰ ਸੁਸਾਇਟੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ।