ਸੈਂਟਰਲ ਵਰਜ ਦੀ ਸਫ਼ਾਈ ਲਈ 5 ਨਵੇਂ ਟਰੈਕਟਰ-ਟਰਾਲੀਆਂ ਭੇਜੀਆਂ
ਜਾ.ਸ., ਜਲੰਧਰ : ਸ਼ਹਿਰ
Publish Date: Sat, 09 May 2026 11:08 PM (IST)
Updated Date: Sat, 09 May 2026 11:08 PM (IST)
ਜਾ.ਸ., ਜਲੰਧਰ : ਸ਼ਹਿਰ ਨੂੰ ਹੋਰ ਸਾਫ਼ ਬਣਾਉਣ ਲਈ ਨਗਰ ਨਿਗਮ ਨੇ ਸੈਂਟਰਲ ਵਰਜ ਦੀ ਸਫ਼ਾਈ ਅਤੇ ਹਾਰਟੀਕਲਚਰ ਵੈਸਟ ਉਠਾਉਣ ਲਈ ਪੰਜ ਨਵੇਂ ਟਰੈਕਟਰ-ਟਰਾਲੀਆਂ ਸੇਵਾ ਵਿਚ ਸ਼ਾਮਲ ਕੀਤੀਆਂ ਹਨ। ਸ਼ੁੱਕਰਵਾਰ ਨੂੰ ਫਾਈਨਾਂਸ ਅਤੇ ਕੰਟਰੈਕਟ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਹਿਤੇਸ਼ ਗਰੇਵਾਲ ਨੇ ਠੇਕੇਦਾਰ ਸਤਪਾਲ ਗਿੱਲ ਦੇ ਇਨ੍ਹਾਂ ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਭੇਜਿਆ। ਇਸ ਮੌਕੇ ਹਿਤੇਸ਼ ਗਰੇਵਾਲ ਨੇ ਕਿਹਾ ਕਿ ਹੁਣ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਸੈਂਟਰਲ ਵਰਜ ਦੀ ਸਫ਼ਾਈ ਬਿਹਤਰੀਨ ਢੰਗ ਨਾਲ ਹੋਵੇਗੀ। ਇਸ ਨਾਲ ਸ਼ਹਿਰ ਦੀ ਸੁੰਦਰਤਾ ਵਧੇਗੀ ਅਤੇ ਜਲੰਧਰ ਪਹਿਲਾਂ ਤੋਂ ਜ਼ਿਆਦਾ ਸਾਫ਼-ਸੁਥਰਾ ਨਜ਼ਰ ਆਏਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਸਤਪਾਲ ਗਿੱਲ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਹ ਕਈ ਵਾਰਡਾਂ ਵਿਚ ਕੂੜਾ ਉਠਾਉਣ ਸਮੇਤ ਸਫ਼ਾਈ ਦੇ ਵੱਖ-ਵੱਖ ਕੰਮ ਕਰ ਰਹੇ ਹਨ। ਠੇਕੇਦਾਰ ਸਤਪਾਲ ਗਿੱਲ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਜ ਨਵੇਂ ਟਰੈਕਟਰ ਖ਼ਰੀਦੇ ਗਏ ਹਨ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਇਲਾਕਿਆਂ ਵਿਚ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਅਤੇ ਟਿੱਪਰ ਚੱਲ ਰਹੇ ਹਨ। ਇਸ ਮੌਕੇ ਸਨੀ ਸੇਠੀ, ਕਰਣ ਗਿੱਲ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।