ਚੋਣ ਦੰਗਲ ’ਚ ਡਟੇ ਹੁਣ 47 ਉਮੀਦਵਾਰ
14 ਵੱਲੋਂ ਕਾਗ਼ਜ਼ ਵਾਪਸ ਲੈਣ ’ਤੇ 47 ਉਮੀਦਵਾਰ ਮੈਦਾਨ ’ਚ
Publish Date: Wed, 20 May 2026 09:39 PM (IST)
Updated Date: Wed, 20 May 2026 09:40 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਨਗਰ ਪੰਚਾਇਤ ਦੀਆ ਚੋਣਾਂ ’ਚ 62 ਵਿਅਕਤੀਆਂ ਵੱਲੋਂ ਕਾਗ਼ਜ਼ ਭਰੇ ਗਏ ਸਨ, ਜਿਨ੍ਹਾਂ ’ਚੋਂ ਕੁੱਝ ਕਵਰਿੰਗ ਉਮੀਦਵਾਰ ਸਨ ਤੇ ਕਾਗ਼ਜ਼ਾਂ ’ਚ ਕਿਸੇ ਕਮੀ ਕਾਰਨ ਇਕ ਉਮੀਦਵਰ ਦੇ ਕਾਗ਼ਜ਼ ਖ਼ਾਰਜ ਹੋ ਜਾਣ ਤੇ ਹੁਣ 47 ਉਮੀਦਵਾਰ ਚੋਣ ਦੰਗਲ ’ਚ ਡਟੇ ਹੋਏ ਹਨ। ਵਾਰਡ ਨੰਬਰ 01 ਵਿਚ ਤਿੰਨ ਜਣੇ ਤੇ ਇਸੇ ਤਰ੍ਹਾਂ ਵਾਰਡ ਨੰਬਰ 02 ਵਿਚ ਚਾਰ ਜਣੇ, ਵਾਰਡ ਨੰਬਰ 03 ਵਿਚ ਚਾਰ ਜਣੇ, ਵਾਰਡ ਨੰਬਰ 04 ਵਿਚ ਤਿੰਨ ਜਣੇ, ਵਾਰਡ ਨੰਬਰ 05 ਵਿਚ ਚਾਰ ਜਣੇ, ਵਾਰਡ ਨੰਬਰ 06 ਵਿਚ ਤਿੰਨ ਜਣੇ, ਵਾਰਡ ਨੰਬਰ 07 ਵਿਚ ਚਾਰ ਜਣੇ, ਵਾਰਡ ਨੰਬਰ 08 ਵਿਚ ਚਾਰ ਜਣੇ, ਵਾਰਡ ਨੰਬਰ 09 ਵਿਚ ਤਿੰਨ ਜਣੇ, ਵਾਰਡ ਨੰਬਰ 10 ਵਿਚ ਪੰਜ ਜਣੇ, ਵਾਰਡ ਨੰਬਰ 11 ਵਿਚ ਤਿੰਨ ਜਣੇ, ਵਾਰਡ ਨੰਬਰ 12 ਵਿਚ ਤਿੰਨ ਜਣੇ ਅਤੇ ਵਾਰਡ ਨੰਬਰ 13 ਵਿਚ ਚਾਰ ਜਣੇ ਕਿਸਮਤ ਅਜ਼ਮਾਈ ਕਰ ਰਹੇ ਹਨ। ਸਾਰੇ ਉਮੀਦਵਾਰ ਆਪੋ-ਆਪਣੇ ਤਰੀਕੇ ਨਾਲ ਵੋਟਰਾਂ ਦੇ ਘਰਾਂ ਤੱਕ ਜਾਂ ਉਨ੍ਹਾਂ ਦੇ ਕੰਮਾਂ ਵਾਲੇ ਅਦਾਰਿਆਂ ਵਿਚ ਜਾ-ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸਾਰੇ 13 ਵਾਰਡਾਂ ਵਿਚ ਚੋਣਾਂ ਲੜਨ ਲਈ 13 ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਦਕਿ ਕਾਂਗਰਸ ਪਾਰਟੀ ਵੱਲੋਂ 11, ਸ਼੍ਰੋਅਦ ਵੱਲੋਂ 12, ਭਾਜਪਾ ਵੱਲੋਂ ਚਾਰ ਤੇ 7 ਵਿਅਕਤੀ ਆਜ਼ਾਦ ਤੌਰ ’ਤੇ ਚੋਣ ਲੜਨਗੇ।