40 ਵਿਦਿਆਰਥਣਾਂ ਨੂੰ ਸਰਟੀਫਿਕੇਟ, ਸਲਾਈ ਮਸ਼ੀਨਾਂ ਤੇ ਕਿੱਟਾਂ ਦਿੱਤੀਆਂ
ਸਿਲਾਈ ਅਤੇ ਬਿਊਟੀਸ਼ਨ ਦਾ ਕੋਰਸ ਪੂਰਾ ਕਰਨ ਵਾਲੀ 40 ਵਿਦਿਆਰਥਣਾ ਨੂੰ ਸਰਟੀਫਿਕੇਟ ਸਲਾਈ ਮਸ਼ੀਨਾਂ ਤੇ ਕਿੱਟਾਂ ਦਿੱਤੀਆਂ
Publish Date: Fri, 17 Apr 2026 07:08 PM (IST)
Updated Date: Fri, 17 Apr 2026 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਭਾਈ ਘਨ੍ਹਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਮੋਹਾਲੀ ਦੇ ਸਹਿਯੋਗ ਨਾਲ ਇਨਰਵੀਲ ਕਲੱਬ ਗੁਰਾਇਆ ਵੱਲੋਂ ਮੁਫਤ ਸਿਲਾਈ ਤੇ ਬਿਊਟੀ ਕਲਚਰ ਕੋਰਸ ਕਰਵਾਇਆ ਗਿਆ। ਗੁਰਾਇਆ ਵਿਖੇ ਇਨਰਵੀਲ ਕਲੱਬ ਦੇ ਪ੍ਰਧਾਨ ਨੇਹਾ ਦੁੱਗਲ ਤੇ ਸਕੱਤਰ ਹੇਮਾ ਕਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਕੋਰਸ ਪੂਰਾ ਕਰਨ ਵਾਲੀ ਵਿਦਿਆਰਥਣਾਂ ਨੂੰ ਸਰਟੀਫਿਕੇਟ ਤੇ ਹੋਰ ਸਾਮਾਨ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇਹਾ ਦੁੱਗਲ ਨੇ ਦੱਸਿਆ ਛੇ ਮਹੀਨੇ ਦਾ ਇਹ ਕੋਰਸ ਕਰਵਾਇਆ ਜਾਂਦਾ ਹੈ ਜੋ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ। ਸਮਾਗਮ ’ਚ ਪਹੁੰਚੇ ਮੁੱਖ ਮਹਿਮਾਨ ਪੂਰਵੀ ਸੋਹਲ ਤੇ ਵਿਸ਼ੇਸ਼ ਮਹਿਮਾਨ ਅਨੀਤਾ ਜੈਨ ਵੱਲੋਂ ਸਰਟੀਫਿਕੇਟ, ਬਿਊਟੀਸ਼ਨ ਕਿੱਟਾਂ, ਸਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਵਿਦਿਆਰਥਨਾ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨੇਹਾ ਦੁਗਲ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸੋਨੀਆ ਦਾਦਰਾ, ਕੌਂਸਲਰ ਪ੍ਰੋਫੈਸਰ ਰਿਸ਼ੂ, ਜੋਤੀ ਅੰਬਾ, ਜੈਸਮੀਨ, ਸੋਨੀਆ ਅਰੋੜਾ, ਅਵਿਨਾਸ਼ ਸੂਰੀ, ਰਜਿੰਦਰ ਕੁਮਾਰੀ ਹਾਜ਼ਰ ਸਨ।