ਮਦਰਜ਼ ਪ੍ਰਾਈਡ ਸਕੂਲ ਦੇ 32 ਵਿਦਿਆਰਥੀ ਛਾਏ
ਮਦਰਜ਼ ਪ੍ਰਾਈਡ ਸਕੂਲ ਦੇ 32 ਵਿਦਿਆਰਥੀਆਂ ਗਣਿਤ ਐੱਸਓਐੱਫ ’ਚ ਮਾਰੀਆਂ ਮੱਲਾਂ
Publish Date: Thu, 23 Apr 2026 08:08 PM (IST)
Updated Date: Thu, 23 Apr 2026 08:13 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਦਰ ਪ੍ਰਾਈਡ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਨੇ ਸਾਇੰਸ ਓਲੰਪੀਅਡ ਫਾਊਂਡੇਸ਼ਨ (ਐੱਸਓਐੱਫ) ਗਣਿਤ ’ਚ ਕਰਵਾਏ ਗਏ ਮੁਕਾਬਲਿਆਂ ਵਿਚ ਆਪਣਾ ਤੇ ਸਕੂਲ ਦਾ ਮਾਣ ਵਧਾਇਆ। ਜਾਣਕਾਰੀ ਦਿੰਦਿਆਂ ਚੇਅਰਪਰਸਨ ਅਰੁਣ ਜੱਸਲ ਨੇ ਦੱਸਿਆ ਕਿ ਐੱਸਓਐੱਫ ਗਣਿਤ ਦੇ ਮੁਕਾਬਲਿਆਂ 92 ਬੱਚਿਆਂ ਨੇ ਹਿੱਸਾ ਲਿਆ ਤੇ ਜਿਨ੍ਹਾਂ ਵਿਚੋਂ 32 ਬੱਚਿਆਂ ਨੇ ਗੋਲਡ ਮੈਡਲ ਹਾਸਲ ਕੀਤੇ। ਕ੍ਰਿਸ਼ਟੀ ਅਰੋੜਾ 12ਵੀਂ ਜਮਾਤ ਨੇ ਜ਼ਿਲ੍ਹਾ ਵਿੱਚੋਂ ਪਹਿਲਾ, ਪੰਜਾਬ ਵਿੱਚੋਂ ਚੌਥਾ ਤੇ ਉੱਤਰੀ ਭਾਰਤ ਵਿੱਚੋਂ 64ਵਾਂ ਰੈਂਕ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਿਵਮ ਨੇ ਜ਼ਿਲ੍ਹੇ ਵਿੱਚੋਂ 6ਵਾਂ ਤੇ ਪੰਜਾਬ ਵਿੱਚੋਂ 21ਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵੰਸ਼ ਨੇ ਵੀ ਜ਼ਿਲ੍ਹਾ ਪੱਧਰ ਤੇ ਸੱਤਵਾਂ ਤੇ ਪੰਜਾਬ ਵਿੱਚੋਂ 24ਵਾਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਰਜਨੀ ਬਾਲਾ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਗਣਿਤ ਦੇ ਹੈੱਡ ਆਫ ਡਿਪਾਰਟਮੇਂਟ ਤੇ ਐੱਸਓਐੱਫ ਇੰਚਾਰਜ ਕਿਰਨ ਦੇਵਗਣ ਤੇ ਸਮੂਹ ਸਟਾਫ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਭ ਸਕੂਲ ਦੇ ਗਣਿਤ ਦੇ ਮਾਹਰ ਮਨਜੋਤ ਸਿੰਘ, ਹਰਮਨਦੀਪ, ਅਮ੍ਰਿਤ ਅਤੇ ਨਿਸ਼ਾ ਦੀ ਮਿਹਨਤ ਸਦਕਾ ਹੀ ਹੋਇਆ ਹੈ।