ਬੁੱਧ ਨੇ ਵਹਿਮਾਂ-ਭਰਮਾਂ ਦਾ ਕੀਤਾ ਖੰਡਨ : ਕੀਰਤੀ
2570ਵੀਂ ਬੁੱਧ ਜਯੰਤੀ ਇਤਿਹਾਸਕ ਸਥਾਨ ਅੰਬੇਡਕਰ ਭਵਨ 'ਚ ਧੂਮ ਧਾਮ ਨਾਲ ਮਨਾਈ ਗਈ
Publish Date: Tue, 05 May 2026 09:04 PM (IST)
Updated Date: Tue, 05 May 2026 09:05 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 2570ਵੀਂ ਬੁੱਧ ਜਯੰਤੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਭਵਨ ਜਲੰਧਰ ’ਚ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਧੱਮਚਾਰੀ ਅਚਲ ਕੀਰਤੀ ਨੇ ਬੁੱਧ ਜਯੰਤੀ ਦੇ ਸਮਾਗਮ ’ਚ ਸ਼ਾਮਲ ਬੋਧੀ ਉਪਾਸਕਾਂ ਨੂੰ ਮੁਬਾਰਕਾਂ ਤੇ ਸ਼ੁਭ ਇੱਛਾਵਾਂ ਦਿੰਦਿਆਂ ਪ੍ਰਵਚਨਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਬੁੱਧ ਨੇ ਵਹਿਮਾਂ-ਭਰਮਾਂ ਤੇ ਅੰਧ ਵਿਸ਼ਵਾਸ ਦਾ ਖੰਡਨ ਕਰਕੇ ਇਕ ਅਜਿਹਾ ਤਰਕਸ਼ੀਲ ਤੇ ਵਿਗਿਆਨਿਕ ਫਲਸਫਾ ਦਿੱਤਾ। ਡਾ. ਜੀ.ਸੀ.ਕੌਲ ਨੇ ਆਧੁਨਿਕ ਯੁੱਗ ਵਿੱਚ ਬੁੱਧ ਵਿਚਾਰਧਾਰਾ ਦੀ ਸਾਰਥਕਤਾ ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਤਥਾਗਤ ਬੁੱਧ ਅਨੁਸਾਰ ਮਨ ਉਡਦੀਆਂ ਤ੍ਰਿਸ਼ਨਾਵਾਂ ਦੀਆਂ ਤਰੰਗਾਂ ਹੀ ਦੁੱਖ ਦਾ ਕਾਰਨ ਹੈ। ਸੰਸਾਰ ਦੇ ਸਾਰੇ ਪ੍ਰਪੰਚ, ਅਡੰਬਰ, ਦਿਖਾਵਾ, ਝੂਠ, ਫਰੇਬ, ਛਲ-ਕਪਟ, ਨਸ਼ਿਆਂ ਦਾ ਸੇਵਨ, ਹਿੰਸਾ, ਕਤਲੋਗਾਰਤ, ਇਹਨਾਂ ਲਾਲਸਾਵਾਂ ਦੀ ਦੇਣ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਦੁਨੀਆਂ ਨੂੰ ਬੁੱਧ ਦਾ ਸਿਧਾਂਤ ਹੀ ਬਚਾ ਸਕਦਾ ਹੈ। ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਇਸੇ ਕਰਕੇ ਬੁੱਧ ਧਮ ਨੂੰ ਭਵਿੱਖ ਦਾ ਧਰਮ ਕਿਹਾ ਸੀ। ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਅਹਿਸਾਨਮੰਦ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਬੁੱਧ ਨਾਲ ਜੋੜ ਕੇ ਵਿਸ਼ਵ ਨਾਲ ਜੋੜਿਆ ਅਤੇ ਸਾਡੀ ਘਰ ਵਾਪਸੀ ਕਰਵਾਈ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਕਮਲ ਕੁਮਾਰ, ਤਿਲਕ ਰਾਜ, ਪਰਮਿੰਦਰ ਸਿੰਘ ਖੁਤਣ, ਡਾ. ਮਹਿੰਦਰ ਸੰਧੂ, ਇਨਕਲਾਬ ਸੰਗਰ, ਮਨਜੀਤ ਸਿੰਘ, ਡਾ. ਚਰਨਜੀਤ ਸਿੰਘ, ਜਸਵਿੰਦਰ ਵਰਿਆਣਾ, ਡਾ. ਕੇ ਐੱਸ ਫੁੱਲ, ਸਵਰਨ ਦਾਸ, ਡਾ. ਮਹਿੰਦਰ ਪਾਲ ਡਾਲੀਆ, ਸਾਬਕਾ ਰਾਜਦੂਤ ਰਮੇਸ਼ ਚੰਦਰ, ਰੂਪ ਲਾਲ, ਹਰਭਜਨ ਨਿਮਤਾ, ਹਰੀ ਸਿੰਘ ਥਿੰਦ, ਜਗਤਾਰ ਰਾਮ, ਹਰਮੇਸ਼ ਜੱਸਲ, ਰਾਜ ਕੁਮਾਰ, ਮਲਕੀਤ ਸਿੰਘ, ਸਾਬਕਾ ਡੀਐੱਸਪੀ ਦਲਜੀਤ ਸਿੰਘ, ਓਮ ਪ੍ਰਕਾਸ਼, ਪ੍ਰੋਫੈਸਰ ਅਰਿੰਦਰ ਸਿੰਘ, ਜੀ ਰਾਜ, ਕਿਸ਼ੋਰ ਸਾਵਡੇਕਰ, ਜੋਤੀ ਪ੍ਰਕਾਸ਼, ਰਮੇਸ਼ ਚੋਕਾਂ, ਤੀਰਥ ਭਾਰਦਵਾਜ, ਬਲਵਿੰਦਰ ਪੁਆਰ, ਨਿਰਮਲ ਬਿੰਜੀ, ਅਧਿਆਤਮ ਸੱਲਣ, ਡਾ. ਸਤਪਾਲ, ਸਾਬਕਾ ਡੀਪੀਆਈ ਸੋਹਨ ਲਾਲ, ਪਰਮ ਦਾਸ ਹੀਰ, ਨਰਿੰਦਰ ਲੇਖ, ਸ਼ਕੁੰਤਲਾ ਨਾਗਰ, ਮਧੂ ਰਚਨਾ, ਸੁਰਿੰਦਰ ਕੌਰ ਸਮੇਤ ਹੋਰ ਅਨੇਕ ਉਪਾਸਕ ਹਾਜ਼ਰ ਸਨ।