ਮੁਫਤ ਮੈਡੀਕਲ ਕੈਂਪ ’ਚ 256 ਮਰੀਜ਼ਾਂ ਦੀ ਜਾਂਚ
ਮੁਫਤ ਮੈਡੀਕਲ ਕੈਂਪ ’ਚ 256 ਮਰੀਜ਼ਾਂ ਦੀ ਕੀਤੀ ਜਾਂਚ
Publish Date: Wed, 29 Apr 2026 06:42 PM (IST)
Updated Date: Wed, 29 Apr 2026 06:46 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਰਾਕੇਸ਼ ਕੁਮਾਰ ਮਲਹੋਤਰਾ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਰਾਕੇਸ਼ ਕੁਮਾਰ ਮਲਹੋਤਰਾ ਦੀ ਜਯੰਤੀ ਤੇ ਕਮਿਊਨਟੀ ਸੈਂਟਰ ਰਾਜਾ ਗਾਰਡਨ ’ਚ ਆਯੂਰਵੈਦਿਕ ਮੈਡੀਕਲ ਤੇ ਯੋਗ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਕਰਤਾਰਪੁਰ ਦੇ ਡਾ.ਸਿਮਰਨਜੀਤ ਕੌਰ ਵੱਲੋਂ ਕੀਤਾ ਗਿਆ। ਡਾ.ਸਿਮਰਨਜੀਤ ਕੌਰ ਵੱਲੋਂ 14 ਸਾਲ ਤਕ ਦੀ ਲੜਕੀਆਂ ਨੂੰ ਐੱਚਪੀਵੀ ਟੀਕਾ ਲਗਾਉਣ ਲਈ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ ਗਿਆ। ਕੈਂਪ ’ਚ ਆਯੁਰਵੈਦਿਕ ਵਿਭਾਗ ਦੀ ਟੀਮ ਡਾ. ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਸੁਖਦੇਵ ਰਤਨ ਤੇ ਉਪਵੈਦ ਅਮਿਤ ਸ਼ਰਮਾ ਵੱਲੋਂ 256 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਯੋਗਾਚਾਰੀਆ ਸਚਿਨ ਚੱਢਾ ਵੱਲੋਂ ਮੌਜੂਦ ਲੋਕਾਂ ਨੂੰ ਯੋਗ ਆਸਨ ਕਰਵਾਏ ਗਏ। ਮਰੀਜ਼ਾਂ ਦੀ ਸ਼ੂਗਰ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਸੁਸਾਇਟੀ ਵੱਲੋਂ ਸੀਨੀਅਰ ਆਯੁਰਵੈਦਿਕ ਫਿਜਿਸ਼ੀਅਨ ਡਾ.ਚੇਤੰਨ ਮਹਿਤਾ, ਐੱਫਐੱਮਓ ਡਾ.ਪਰਮਜੀਤ ਤੇ ਏਐੱਮਓ ਡਾ.ਸੁਨੀਲ ਕੁਮਾਰ ਦਾ ਉਨਾਂ ਵੱਲੋਂ ਮੈਡੀਕਲ ਖੇਤਰ ’ਚ ਦਿੱਤੀਆਂ ਜਾ ਰਹੀ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਵਿਤਾ ਮਲਹੋਤਰਾ, ਅਨਿਲ ਕੋਹਲੀ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ, ਹਤਿੰਦਰ ਮਲਹੋਤਰਾ, ਸ਼ਿਵਾਨੀ ਮਲਹੋਤਰਾ, ਪ੍ਰਧਾਨ ਰੇਸ਼ਨ ਸਿੰਘ, ਐੱਲਐੱਚਵੀ ਹਰਜਿੰਦਰ ਕੌਰ, ਸੀਐੱਚਓ ਇੰਦੂ ਬਾਲਾ, ਏਐੱਨਐੱਮ ਜਯੋਤੀ ਸੁਮਨ, ਏਐੱਨਐੱਮ ਨੀਤੂ ਦੇਵੀ, ਨਿਰੰਜਨ ਕੁਮਾਰ ਤੇ ਆਸ਼ਾ ਵਰਕਰ ਦਲਵੀਰ ਕੌਰ ਮੌਜੂਦ ਸਨ।