ਸ਼ਕਤੀ ਦਿਵਸ ਤੇ ਜਗਰਾਤਾ 26 ਨੂੰ
24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਗਰਾਤਾ 26 ਅਪ੍ਰੈਲ ਨੂੰ
Publish Date: Wed, 22 Apr 2026 07:22 PM (IST)
Updated Date: Wed, 22 Apr 2026 07:25 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਮੋਂਰੋਂ ’ਚ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਵਿਚ 24ਵਾਂ ਸ਼ਕਤੀ ਦਿਵਸ ਤੇ ਜਗਰਾਤਾ 26 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਸਮਾਗਮ ਗੱਦੀਨਸ਼ੀਨ ਗੁਰੂ ਮਾਂ ਮਾਤਾ ਸਵਰਨ ਦੇਵਾ (ਯੂਕੇ) ਦੇ ਆਸ਼ੀਰਵਾਦ ਤੇ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਅਗਵਾਈ ਮੁੱਖ ਸੇਵਾਦਾਰ ਸੀਤੇ ਮਾਤਾ (ਯੂਕੇ) ਤੇ ਭਗਤ ਵਿਜੇ ਹਰਫ਼ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਾਮ 7 ਵਜੇ ਪੂਜਾ ਆਰੰਭ ਹੋਵੇਗੀ, ਜਿਸ ਤੋਂ ਬਾਅਦ ਵਿਸ਼ਾਲ ਜਗਰਾਤਾ ਕਰਵਾਇਆ ਜਾਵੇਗਾ। ਜਗਰਾਤੇ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਸਰਵੀ ਰਤਨ (ਮੋਹਾਲੀ), ਰਜਾ ਹਸਨ, ਅਮਨਦੀਪ ਪਾਠਕ ਤੇ ਜੇ ਚੀਮਾ ਭੇਟਾਂ ਪੇਸ਼ ਕਰਨਗੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਿਸਟਰ ਕੇਟੀ ਅੱਪਰਾ ਵੱਲੋਂ ਨਿਭਾਈ ਜਾਵੇਗੀ। ਇਸ ਦੌਰਾਨ ਸੰਗਤ ਲਈ ਅਤੁੱਟ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।