ਸੀਟੈੱਟ ਤੇ ਪੀਐੱਸਟੈੱਟ ਦੀ ਪ੍ਰੀਖਿਆ ਕੀਤੀ ਪਾਸ
ਦੋਆਬਾ ਕਾਲਜ ਦੇ 24 ਵਿਦਿਆਰਥੀਆਂ ਨੇ ਸੀਟੇਟ ਤੇ ਪੀਐੱਸਟੇਟ ਦੀ ਪ੍ਰੀਖਿਆ ਕੀਤੀ ਪਾਸ
Publish Date: Tue, 19 May 2026 07:06 PM (IST)
Updated Date: Tue, 19 May 2026 07:10 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੀ ਬੀਏ, ਬੀਐੱਡ ਤੇ ਬੀਐੱਸਸੀ ਬੀਐੱਡ ਦੇ 24 ਵਿਦਿਆਰਥੀਆਂ ਨੇ ਕੇਂਦਰੀ, ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਲਈ ਲਾਜ਼ਮੀ ਸੀਟੈੱਟ ਤੇ ਪੀਐੱਸਟੈੱਟ ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਦੀ ਲਿਖਤ ਪ੍ਰੀਖਿਆ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।.ਇਸ ਸਬੰਧੀ ਪ੍ਰਿੰਸੀਪਲ ਡਾ. ਪ੍ਰਭਦੀਪ ਭੰਡਾਰੀ ਨੇ ਦੱਸਿਆ ਕਿ ਇਸ ਵਿੱਚ ਬੀਏ ਬੀ.ਐੱਡ ਅਤੇ ਬੀਐੱਸਸੀ ਬੀ.ਐਂਡ ਦੇ ਸਮੈਸਟਰ-4 ਦੇ ਵਿਦਿਆਰਥੀ-ਪ੍ਰਾਚੀ, ਪਲਕ, ਸਮੈਸਟਰ-6 ਦੇ ਵਿਦਿਆਰਥੀ ਹਰਮਨ, ਅਰਸ਼ਦੀਪ, ਵਿਸ਼ਾਖਾ, ਆਰਯਨ, ਵਿਸ਼ਾਖਾ ਗੌਤਮ, ਪਾਯਲ, ਅੰਸ਼ੂ, ਆਦਿਤੀ, ਗੁਰਪ੍ਰੀਤ, ਸਮੈਸਟਰ-8 ਦੇ ਵਿਦਿਆਰਥੀ ਹਰਜੋਤ, ਪ੍ਰਿਯੰਕਾ, ਤਰਣਪ੍ਰੀਤ, ਤਨੂ, ਅਭਿਨਵ, ਸਫਲਤਾ, ਦੀਯਾ, ਚਾਹਤ, ਸਾਨਿਆ, ਸ਼੍ਰੇਆ, ਪ੍ਰਿਯੰਕਾ, ਰੂਚੀ ਅਤੇ ਸਿਮਰਜੋਤ ਨੇ ਉਕੱਤ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚ ਕੁੱਲ 7 ਵਿਦਿਆਰਥੀਆਂ ਨੇ ਸੀਟੈੱਟ ਦੀ ਪ੍ਰੀਖਿਆ, 9 ਵਿਦਿਆਰਥੀਆ ਨੇ ਪੀਐੱਸਟੈੱਟ ਦੀ ਪ੍ਰੀਖਿਆ ਅਤੇ 8 ਵਿਦਿਆਰਥੀਆਂ ਨੇ ਸੀਟੈੱਟ ਤੇ ਪੀਐੱਸਟੈੱਟ ਦੋਵੇਂ ਪ੍ਰੀਖਿਆ ਪਾਸ ਕਰਨ ’ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਵਿਦਿਆਰਥੀਆਂ ਤੇ ਵਿਭਾਗ ਦੇ ਅਧਿਆਪਕ ਡਾ. ਮਨਜੀਤ ਕੌਰ ਇੰਚਾਰਜ ਐਜੂਕੇਸ਼ਨ ਵਿਭਾਗ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਅਭੈ ਅਤੇ ਪ੍ਰੋ. ਪ੍ਰਿਯੰਕਾ ਯਾਦਵ ਨੂੰ ਇਸ ਉਪਲਬੱਧੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਦੇ ਐਜੂਕੇਸ਼ਨ ਵਿਭਾਗ ਵਿਦਿਆਰਥੀਆਂ ਨੂੰ ਉਕਤ ਦੋਵਾਂ ਪ੍ਰੀਖਿਆ ਦੀ ਤਿਆਰੀ ਬਾਖੂਬੀ ਕਰਵਾਉਂਦਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।