ਫੁੱਟਬਾਲ ਟੂਰਨਾਮੈਂਟ 17 ਤੋਂ 21 ਨਵੰਬਰ ਤਕ: ਰਾਏ
ਦਲਵਿੰਦਰ ਸਿੰਘ ਮਨੋਚਾ ,ਪੰਜਾਬੀ
Publish Date: Mon, 06 Oct 2025 04:10 PM (IST)
Updated Date: Tue, 07 Oct 2025 04:02 AM (IST)
ਦਲਵਿੰਦਰ ਸਿੰਘ ਮਨੋਚਾ ,ਪੰਜਾਬੀ ਜਾਗਰਣ,ਗੜ੍ਹਸ਼ੰਕਰ :ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਸਲਾਨਾ ਫੁੱਟਬਾਲ ਟੂਰਨਾਮੈਂਟ 17 ਨਵੰਬਰ ਤੋਂ 21 ਨਵੰਬਰ ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਕਲੱਬ ਦੀ ਇੱਕ ਮੀਟਿੰਗ ਪ੍ਰਧਾਨ ਐਡਵੋਕੇਟ ਜਸਬੀਰ ਸਿੰਘ ਰਾਏ ਦੀ ਅਗਵਾਈ ਹੇਠ ਹੋਈ । ਜਾਣਕਾਰੀ ਦਿੰਦਿਆਂ ਐਡਵੋਕੇਟ ਰਾਏ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਪਿੰਡ ਪੱਧਰੀ ਅਤੇ ਅੰਤਰ ਕਾਲਜ ਪੱਧਰ ਦੇ ਮੁਕਾਬਲੇ ਹੋ ਰਹੇ ਹਨ ਜਦਕਿ ਆਖਰੀ ਦਿਨ 21 ਨਵੰਬਰ ਨੂੰ ਅੰਤਰ ਸਕੂਲ ਅਥਲੈਟਿਕਸ ਮੀਟ ਕਰਵਾਈ ਜਾਵੇਗੀ ਜਿਸ ਦਾ ਫਾਈਨਲ 21 ਨਵੰਬਰ ਸ਼ਾਮ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਫੁੱਟਬਾਲ ਦੀਆਂ ਟੀਮਾਂ ਨੂੰ ਰੋਜ਼ਾਨਾ ਆਉਣ ਵਾਸਤੇ ਕਿਰਾਇਆ ਵੀ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਐੱਨਆਰਆਈ ਮੈਂਬਰਾਂ ਨੂੰ ਟੂਰਨਾਮੈਂਟ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰਜਿੰਦਰ ਛਾਵਲਾ, ਸੁਨੀਲ ਗੋਲਡੀ, ਕਮਲਜੀਤ ਬੈਂਸ, ਪਰਮਜੀਤ ਪੰਮਾ, ਰਮਨ ਬੰਗਾ, ਸਤਨਾਮ ਪਾਰੋਵਾਲ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।