17 ਦੀ ਕਨਵੈਂਸ਼ਨ ਦਾ ਹਿੱਸਾ ਬਣਨਗੇ ਪੈਨਸ਼ਨਰਜ਼ : ਪਿਆਰਾ ਸਿੰਘ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Sat, 09 May 2026 09:06 PM (IST)
Updated Date: Sat, 09 May 2026 09:08 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਮਕਸੂਦਾਂ ਜਲੰਧਰ ਵਿਖੇ ਪ੍ਰਧਾਨ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬਜਟ ਸੈਸ਼ਨ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੋਹਾਲੀ ਵਿੱਚ ਸੂਬਾਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਮਨੋਹਰ ਲਾਲ ਅਨੁਸਾਰ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪਿਛਲੇ ਚਾਰ ਸਾਲਾਂ ਤੋਂ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ, ਜਿਸ ਕਾਰਨ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਹੈ। ਇਸ ਮੌਕੇ ਜੋਗਿੰਦਰ ਸਿੰਘ ਬਿਜਲੀ ਬੋਰਡ, ਕਸ਼ਮੀਰੀ ਲਾਲ ਚੰਨ, ਸ਼ਾਮ ਸਿੰਘ, ਦੁਰਗਾ ਦਾਸ, ਚਰਨ ਮਸੀਹ, ਬਲਵਿੰਦਰ ਸਿੰਘ, ਨਿਰੰਜਨ ਦਾਸ, ਪ੍ਰੇਮ ਸਾਗਰ, ਜੋਗਿੰਦਰ ਸਿੰਘ ਮਕਸੂਦਾਂ, ਰਾਜਿੰਦਰ ਸਿੰਘ ਬੇਦੀ, ਜਸਪਾਲ ਸਿੰਘ ਕਰਤਾਰਪੁਰ, ਕਸ਼ਮੀਰ ਸਿੰਘ ਬੱਲ, ਰਾਕੇਸ਼ ਭੱਟੀ, ਸੰਤੋਖ ਸਿੰਘ, ਕੁਲਵੰਤ ਸਿੰਘ ਐੱਸਡੀਓ, ਸੁਖਵਿੰਦਰ ਕੁਮਾਰ ਤੇ ਹੋਰ ਸਾਥੀ ਸ਼ਾਮਲ ਸਨ।