ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੇ ਸਾਢੇ 14 ਲੱਖ
ਜਾਸ, ਜਲੰਧਰ : ਵਿਦੇਸ਼
Publish Date: Mon, 04 May 2026 09:13 PM (IST)
Updated Date: Mon, 04 May 2026 09:14 PM (IST)
ਜਾਸ, ਜਲੰਧਰ : ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਟ੍ਰੈਵਲ ਏਜੰਟ ਨੇ ਇਕ ਨੌਜਵਾਨ ਤੋਂ 14 ਲੱਖ 50 ਹਜ਼ਾਰ ਰੁਪਏ ਠੱਗ ਲਏ। ਥਾਣਾ ਨਕੋਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਗੂੜੇ, ਥਾਣਾ ਸਦਰ ਨਕੋਦਰ ਰਹਿਣ ਵਾਲੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਮਦਨ ਲਾਲ ਨੇ ਉਸ ਨਾਲ ਠੱਗੀ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮਾਂ ਨੇ ਪ੍ਰੋਸੈਸਿੰਗ ਫੀਸ, ਵੀਜ਼ਾ ਤੇ ਹੋਰ ਖਰਚਿਆਂ ਦੇ ਨਾਂ 'ਤੇ ਵੱਡੀ ਰਕਮ ਹਾਸਲ ਕੀਤੀ। ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਮਗਰੋਂ ਜਦੋਂ ਵਿਦੇਸ਼ ਨਾ ਭੇਜਿਆ ਗਿਆ ਤੇ ਨਾ ਹੀ ਪੈਸੇ ਮੋੜੇ ਤਾਂ ਠੱਗੀ ਦਾ ਅਹਿਸਾਸ ਹੋਇਆ। ਮਾਮਲੇ ਦੀ ਜਾਂਚ ਮਗਰੋਂ ਸਬੰਧਤ ਧਾਰਾਵਾਂ ਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2014 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।