ਨਸ਼ਾ ਤਸਕਰੀ ਮਾਮਲੇ ’ਚ 12 ਸਾਲ ਦੀ ਸਜ਼ਾ
ਜਾਸ, ਜਲੰਧਰ : ਵਧੀਕ
Publish Date: Fri, 17 Apr 2026 09:14 PM (IST)
Updated Date: Fri, 17 Apr 2026 09:18 PM (IST)
ਜਾਸ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਰੇਸ਼ ਕੁਮਾਰ ਗਰਗ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਗਗਨਦੀਪ ਸਿੰਘ ਗੈਂਗਸਰ, ਜੈਤੋ (ਫਰੀਦਕੋਟ) ਨੂੰ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਜੇ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਇਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਇਹ ਮਾਮਲਾ 28 ਅਗਸਤ 2022 ਨੂੰ ਥਾਣਾ 8 ਵਿਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ’ਚ ਦੋਸ਼ ਸਾਬਤ ਹੋਣ 'ਤੇ ਇਹ ਫੈਸਲਾ ਸੁਣਾਇਆ ਗਿਆ।