ਅਮਰਜੀਤ ਸਿੰਘ ਵੇਹਗਲ, ਪੰਜਾਬੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਨਿਰੰਤਰ ਖੂਨਦਾਨ ਕਰਨ ਵਾਲੀ ਸੰਸਥਾ ਆਗਾਜ਼ ਐੱਨਜੀਓ ਵੱਲੋਂ ਲਾਇਨਜ਼ ਕਲੱਬ ਵਿਖੇ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ। ਆਗਾਜ਼ ਐੱਨਜੀਓ ਦੇ ਮੁਖੀ ਪਰਮਪ੍ਰੀਤ ਸਿੰਘ ਵਿੱਟੀ ਅਤੇ ਅਮਰਜੀਤ ਸਿੰਘ ਮੰਗਾ ਅਤੇ ਰਣਜੀਤ ਸਿੰਘ ਗੋਲਡੀ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤਾਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਹਰ ਸਾਲ ਇਹ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਜਦੋਂ ਸਨਮਾਨ ਮਿਲਦਾ ਹੈ ਤਾਂ ਉਹ ਭਵਿੱਖ ਵਿਚ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਨਾਲ ਹੀ ਹੋਰਨਾਂ ਬੱਚਿਆਂ ਵਿੱਚ ਵੀ ਪੜ੍ਹਾਈ ਪ੍ਰਤੀ ਰੁਝਾਨ ਵਧਦਾ ਹੈ। ਸਮਾਰੋਹ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ, ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਸਕੂਲ, ਦੁਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਦੁਆਬਾ ਖ਼ਾਲਸਾ ਮਾਡਲ ਸਕੂਲ, ਸਕੂਲ ਆਫ ਐਮੀਨੈਂਸ, ਆਦਮਪੁਰ, ਦਿੱਲੀ ਪਬਲਿਕ ਸਕੂਲ ਦੇ 60 ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਮ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਬੱਚਿਆਂ ਲਈ ਲੱਕੀ ਡਰਾਅ ਵੀ ਕੱਢੇ ਗਏ ਜਿਨ੍ਹਾਂ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਮਨੋਰੰਜਨ ਲਈ ਵਰਤੋਂ ਵਿੱਚ ਆਉਣ ਵਾਲੇ ਸਾਜੋਸਮਾਨ ਜਿਵੇਂ ਕਿ 32” ਐਲ ਈ ਡੀ, ਹੈੱਡ ਫੋਨ, ਏਅਰਪੌਡਸ, ਬਲੂਟੁੱਥ ਸਪੀਕਰ ਆਦਿ ਤੋਹਫ਼ੇ ਦਿਤੇ ਗਏ। ਇਸ ਮੌਕੇ ਨੰਨ੍ਹੇ ਆਰਟਿਸਟ ਭਵਿਆ ਬੱਤਰਾ ਨੇ ਆਗਾਜ਼ ਦੇ ਸਰਪ੍ਰਸਤ ਇੰਜ ਤਰਲੋਚਨ ਸਿੰਘ ਭਾਟੀਆ ਦੀ ਹੱਥ ਨਾਲ ਬਣਾਈ ਰੰਗਦਾਰ ਤਸਵੀਰ ਗਿਫਟ ਕੀਤੀ । ਇਸ ਸਮਾਗਮ ਵਿੱਚ ਇੰਜ ਟੀ ਐੱਸ ਭਾਟੀਆ ਅਸ਼ੀਰਵਾਦ ਦੇਣ ਪੁੱਜੇ। ਪ੍ਰੋਗਰਾਮ ਦੇ ਦਰਮਿਆਨ ਆਗਾਜ਼ ਐੱਨਜੀਓ ਦੇ ਵਲੰਟੀਅਰ ਅਤੇ ਭੰਗੜਾ ਕੋਚ ਅਮ੍ਰਿਤ ਰਾਣੂ ਵੱਲੋਂ ਆਪਣੀ ਟੀਮ ਨਾਲ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਸਮਾਗਮ ’ਚ ਜਲੰਧਰ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਕੇਂਦਰੀ, ਵੀਨੀਤ ਧੀਰ ਮੇਅਰ, ਹਰਪਾਲ ਸਿੰਘ ਚੱਢਾ ਚੇਅਰਮੈਨ ਸਿੱਖ ਤਾਲਮੇਲ ਕਮੇਟੀ, ਚੰਦਨ ਗਰੇਵਾਲ ਚੇਅਰਮੈਨ ਪੰਜਾਬ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ, ਅਮਰਜੀਤ ਸਿੰਘ ਅਮਰੀ ਪ੍ਰਧਾਨ ਜਲੰਧਰ ਦਿਹਾਤੀ ਬੀਜੇਪੀ, ਕੌਂਸਲਰ ਪਰਮਜੀਤ ਸਿੰਘ ਸ਼ੈਰੀ ਚੱਢਾ, ਕੌਂਸਲਰ ਪਤੀ ਵਿਜੇ ਵਾਸਨ, ਸੀਨੀ. ਅਕਾਲੀ ਆਗੂ ਅਮਰਜੀਤ ਸਿੰਘ ਬਰਮੀ, ਬੀਬੀ ਤਰਲੋਚਨ ਕੌਰ, ਰਾਜਨ ਅਰੋੜਾ, ਜੋਗਿੰਦਰ ਸਿੰਘ ਸੈਣੀ ਪ੍ਰਧਾਨ ਲਾਡੋ ਵਾਲੀ ਰੋਡ ਆਦਿ ਨੇ ਬੱਚਿਆਂ ਨੂੰ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਅਤੇ ਆਗਾਜ਼ ਐੱਨਜੀਓ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਮਾਗਮ ਵਿਚ ਸਿੱਖ ਤਾਲਮੇਲ ਕਮੇਟੀ, ਪੀਐੱਮਆਰਏ, ਅਜੀਤ ਨਗਰ ਸੁਸਾਇਟੀ, ਜੁਆਇੰਟ ਐਕਸ਼ਨ ਕਮੇਟੀ ਮੀਰੀ ਪੀਰੀ ਸੰਸਥਾ, ਸ਼ਹੀਦ ਊਧਮ ਸਿੰਘ ਕੱਲਬ ਦੀਆਂ ਟੀਮਾਂ, ਹਰਜੋਤ ਸਿੰਘ ਲੱਕੀ ਮੁੱਖ ਬੁਲਾਰਾ ਸਿੰਘ ਸਭਾਵਾਂ ਜਲੰਧਰ, ਸਤਪਾਲ ਸਿੰਘ ਸਿੱਦਕੀ, ਗੁਰਜੀਤ ਸਿੰਘ ਪੋਪਲੀ, ਜਸਵਿੰਦਰ ਸਿੰਘ ਸਾਹਨੀ, ਜਸਪ੍ਰੀਤ ਸਿੰਘ,ਸੁਖਵੰਤ ਸਿੰਘ ਸੁੱਖਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਜੁਗਿੰਦਰ ਸਿੰਘ ਜੋਗੀ, ਰਜਿੰਦਰ ਸਿੰਘ ਮਿਗਲਾਨੀ, ਭੁਪਿੰਦਰ ਸਿੰਘ ਖਾਲਸਾ,ਬਲਜੀਤ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਰਾਜੂ, ਇੰਦਰਪ੍ਰੀਤ ਸਿੰਘ ਸੋਢੀ , ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਮਨਜੀਤ ਸਿੰਘ , ਰਾਜਾ, ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਬਿੰਨੀ ਰਾਣੂ, ਗੁਰਵਿੰਦਰ ਸਿੰਘ ਲਾਟੀ, ਬੱਬੂ ਸਿਦਾਨਾ, ਡਾਕਟਰ ਮਨਦੀਪ ਸਿੰਘ, ਮਨਿੰਦਰ ਸਿੰਘ ਬੇਦੀ ਅਤਿੰਦਰਪਾਲ ਸਿੰਘ, ਗਗਨ ਭਾਟੀਆ, ਕਮਲ, ਗੋਬਿੰਦ ਨੀਲ, ਕੰਵਲਜੀਤ ਸਿੰਘ ਬਰਨਾਲਾ, ਪ੍ਰਬਜੀਤ ਸਿੰਘ ਬੇਦੀ, ਲਾਡੀ ਮੱਕੜ, ਵਿੱਕੀ ਅਨੰਦ, ਜਸਮੀਤ ਸਿੰਘ ਜੋਨੀ, ਸਨਦੀਪ ਸਿੰਘ ਫੂੱਲ, ਰਿੱਕੀ ਅਨੰਦ, ਬਿਕਰਮਜੀਤ ਸਿੰਘ ਟੀੰਕੂ, ਅਪਾਰਜੋਤ ਸਿੰਘ, ਅਮਨ ਸੇਠੀ, ਤੰਨੀ ਭਲਵਾਨ, ਸੋਨੂੰ ਬੱਗਾ, ਮੰਨੀ ਸਿੰਘ। ਆਦਿ ਹਾਜ਼ਰ ਸਨ।