ਬੱਲਾਂ ਵਿਖੇ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Mon, 25 May 2026 09:21 PM (IST)
Updated Date: Tue, 26 May 2026 04:14 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ ਸੰਤ ਨਿਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ 17ਵਾਂ ਸ਼ਹੀਦੀ ਦਿਹਾੜਾ ਸਮੂਹ ਸਾਧ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ। ਉਪਰੰਤ ਸੰਤ ਨਿਰੰਜਣ ਦਾਸ ਜੀ ਨੇ ਸੰਤ ਰਾਮਾਨੰਦ ਜੀ ਦੇ ਜੀਵਨ ਮਿਸ਼ਨ ਤੇ ਰਵਿਦਾਸੀਆ ਕੌਮ ਲਈ ਕੀਤੇ ਗਏ ਕੰਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਸੰਤ ਗੁਰਦੀਪ ਗਿਰੀ ਪਠਾਨਕੋਟ, ਸੰਤ ਲਖਵਿੰਦਰ ਸਿੰਘ ਧਾਮੀਆਂ, ਸੰਤ ਲੇਖਰਾਜ, ਸੰਤ ਪਤਰਮਦਾਸ, ਸੰਤ ਗੋਪਾਲਾ ਨੰਦ, ਸੰਤ ਪ੍ਰਦੀਪ ਦਾਸ ਕਠਾਰ ਤੇ ਮਨਦੀਪ ਦਾਸ ਸਿਰਸਗੜ੍ਹ ਹਰਿਆਣਾ ਵੱਲੋਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਗਿਆਨੀ ਕੁਲਵੰਤ ਸਿੰਘ ਕਜਲਾ, ਭਾਈ ਨਰਿੰਦਰ ਹੈਰੀ, ਸੰਤ ਸਰਵਣ ਦਾਸ ਪਬਲਿਕ ਸਕੂਲ ਹਦੀਆਬਾਦ ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰਬਾਣੀ ਦੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਰਾਮਾਨੰਦ ਜੀ ਦੀ ਬਰਸੀ ਸਮਾਗਮ ਨੂੰ ਸਮਰਪਿਤ ‘ਬੇਗਮਪੁਰਾ ਪਰਿਵਾਰ’ ਅਖਬਾਰ ਦਾ ਵਿਸ਼ੇਸ਼ ਅੰਕ ਸੰਤ ਨਿਰੰਜਣ ਦਾਸ ਜੀ, ਸੰਤ ਗੁਰਦੀਪ ਗਿਰੀ, ਸੇਵਾਦਾਰ ਮਨਦੀਪ ਦਾਸ, ਸੰਤ ਲਖਵਿੰਦਰ ਸਿੰਘ ਵੱਲੋ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਪੰਜਾਬ ਅਵਿਨਾਸ਼ ਚੰਦਰ ਕਲੇਰ, ਵਿਧਾਇਕ ਬਲਕਾਰ ਸਿੰਘ, ਪਵਨ ਕੁਮਾਰ ਟੀਨੂ ਹਲਕਾ ਇੰਚਾਰਜ ਆਦਮਪੁਰ ‘ਆਪ’, ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ, ਬਸਪਾ ਆਗੂ ਬਲਵਿੰਦਰ ਕੁਮਾਰ, ਸੇਠ ਦੇਸ ਰਾਜ ਫਗਵਾੜਾ, ਡੇਰਾ ਟਰੱਸਟੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬਰਿੰਦਰ ਦਾਸ ਬੱਬੂ, ਸੇਵਾਦਾਰ ਬੀਕੇ ਮਹਿਮੀ, ਬਾਬਾ ਸੁਖਦੇਵ ਸੁਖੀ ਸਾਬਕਾ ਸਰਪੰਚ ਬੱਲਾਂ, ਮਹਿੰਦਰਪਾਲ ਕਾਨੂੰਨਗੋ, ਸ਼ਾਲਗ੍ਰਾਮ ਕਾਨੂੰਨਗੋ, ਡਾ. ਬਲਵੀਰ ਮੰਨਣ, ਮਾ. ਸੁਰਜੀਤ ਲਾਲ ਆਦਿ ਸਮੇਤ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਵੀ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਜਲਜ਼ੀਰਾ, ਕੋਲਡ ਡਰਿੰਕਸ, ਨਮਕੀਨ ਤੇ ਮਿੱਠੀ ਲੱਸੀ, ਗੰਨੇ ਦੇ ਰਸ, ਸ਼ਰਬਤ ਤੇ ਠੰਢੇ ਮਿੱਠੇ ਜਲ ਦੀਆਂ ਅਤੁੱਟ ਛਬੀਲਾਂ ਲਾਈਆਂ ਗਈਆ। ਭਾਰੀ ਗਿਣਤੀ ’ਚ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ।